ਲਖੀਮਪੁਰ ਖੀਰੀ— ਉੱਤਰ ਪ੍ਰਦੇਸ਼ 'ਚ ਲਖੀਮਪੁਰ ਖੀਰੀ ਜ਼ਿਲੇ ਦੇ ਨੀਮ ਪਿੰਡ ਖੇਤਰ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਸੀ ਝਗੜੇ ਨੂੰ ਲੈ ਕੇ ਇਕ ਖੁਰਪੇ ਨਾਲ ਆਪਣੀ ਪਤਨੀ ਦਾ ਸਿਰ ਕਲਮ ਕਰ ਦਿੱਤਾ ਅਤੇ ਕਟਿਆ ਹੋਇਆ ਸਿਰ ਲੈ ਕੇ ਪੁਲਸ ਚੌਕੀ ਪਹੁੰਚ ਗਿਆ। ਪੁਲਸ ਸੂਤਰਾਂ ਨੇ ਅੱਜ ਇਥੇ ਦੱਸਿਆ ਕਿ ਨੀਮ ਪਿੰਡ ਥਾਣਾ ਖੇਤਰ ਦੇ ਬੇਹਜਮ ਕਸਬੇ 'ਚ ਰਾਮ ਸੇਵਕ ਨਾਮਕ ਵਿਅਕਤੀ ਆਪਣੇ ਖੇਤਾਂ 'ਚ ਸਬਜ਼ੀ ਦੀ ਫਸਲ ਵੱਢਣ ਗਿਆ ਸੀ। ਇਸ ਦੌਰਾਨ ਉਸ ਦਾ ਆਪਣੀ ਪਤਨੀ ਊਸ਼ਾ ਦੇਵੀ 50 ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਗੁੱਸੇ 'ਚ ਆ ਕੇ ਰਾਮ ਸੇਵਕ ਨੇ ਖੁਰਪੇ ਨਾਲ ਆਪਣੀ ਪਤਨੀ ਦੀ ਧੌਣ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਰਾਮ ਸੇਵਕ ਆਪਣੀ ਪਤਨੀ ਦਾ ਵੱਢਿਆ ਹੋਇਆ ਸਿਰ ਲੈ ਕੇ ਬੇਹਜਮ ਪੁਲਸ ਚੌਕੀ ਪਹੁੰਚ ਗਿਆ। ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮ ਵੱਢਿਆ ਹੋਇਆ ਸਿਰ ਦੇਖ ਕੇ ਹੈਰਾਨ ਰਹਿ ਗਏ। ਫਿਲਹਾਲ, ਰਾਮ ਸੇਵਕ 'ਤੇ ਕਤਲ ਦਾ ਮੁੱਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਵਾਲਿਆਂ ਮੁਤਾਬਕ ਰਾਮ ਸੇਵਕ ਦੀ ਦਿਮਾਗੀ ਸੰਤੁਲਨ ਠੀਕ ਨਹੀਂ ਹੈ।
ਕੋਲਕਾਤਾ : ਚਿੜੀਆਘਰ 'ਚ ਖਤਰਨਾਕ ਅਜਗਰਾਂ ਨੇ 56 ਬੱਚਿਆਂ ਨੂੰ ਦਿੱਤਾ ਜਨਮ
NEXT STORY