ਮਥੁਰਾ— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ 'ਚ ਅੱਜ ਯਾਨੀ ਮੰਗਲਵਾਰ ਤੜਕੇ ਰੇਲਵੇ ਪੁਲਸ ਫੋਰਸ (ਆਰ.ਪੀ.ਐੱਫ.) ਦੇ ਜਵਾਨਾਂ ਨੂੰ 80 ਸਾਲਾ ਇਕ ਬਜ਼ੁਰਗ ਔਰਤਾਂ ਸਟੇਸ਼ਨ 'ਤੇ ਲਾਵਾਰਸ ਹਾਲਤ 'ਚ ਬੁਖਾਰ ਨਾਲ ਤੜਫਦੀ ਮਿਲੀ, ਜਿਸ ਨੂੰ ਉਸ ਦੇ ਬੇਟੇ ਉੱਥੇ ਛੱਡ ਗਏ ਸਨ। ਉਸ ਨੂੰ ਬੇਘਰਾਂ ਦਾ ਆਸ਼ਰਮ 'ਅਪਣਾ ਘਰ' ਭੇਜ ਦਿੱਤਾ ਗਿਆ। ਰੇਲਵੇ ਪੁਲਸ ਫੋਰਸ ਦੇ ਮਥੁਰਾ ਜੰਕਸ਼ਨ ਇੰਚਾਰਜ ਇੰਸਪੈਕਟਰ ਚੰਦਰਭਾਨ ਪ੍ਰਸਾਦ ਨੇ ਦੱਸਿਆ,''ਸਵੇਰੇ ਆਰ.ਪੀ.ਐੱਫ. ਦੀ ਇਕ ਗਸ਼ਤੀ ਟੀਮ ਨੂੰ ਇਕ ਬੈਂਚ 'ਤੇ ਔਰਤ ਮਿਲੀ। ਉਸ ਨੂੰ ਤੇਜ ਬੁਖਾਰ ਸੀ। ਉਸ ਦੀ ਸਥਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਭਾਸ਼ਾ ਸਮਝ 'ਚ ਨਾ ਆਉਣ ਕਾਰਨ ਗੱਲਬਾਤ ਨਹੀਂ ਹੋ ਸਕੀ।''
ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਬੁਖਾਰ ਦੀ ਦਵਾਈ ਦਿੱਤੀ ਗਈ ਅਤੇ ਖਾਣਾ ਖੁਆਇਆ ਗਿਆ। ਬੁਖਾਰ ਉਤਰਨ 'ਤੇ ਉਹ ਸਿਰਫ਼ ਇੰਨਾ ਹੀ ਸਮਝਾ ਪਈ ਕਿ ਉਸ ਦੇ ਬੇਟੇ ਉਸ ਨੂੰ ਇੱਥੇ ਛੱਡ ਗਏ ਹਨ। ਪ੍ਰਸਾਦ ਨੇ ਦੱਸਿਆ,''ਜਦੋਂ ਬਜ਼ੁਰਗ ਔਰਤ ਆਪਣੇ ਹੋਸ਼ 'ਚ ਆਈ ਤਾਂ ਸਟੇਸ਼ਨ ਅਤੇ ਨੇੜੇ-ਤੇੜੇ ਆਵਾਜ਼ ਲਗਵਾ ਕੇ ਉਸ ਨਾਲ ਆਏ ਸੰਭਾਵਿਤ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਕੋਈ ਚਾਰਾ ਨਾ ਰਿਹਾ, ਉਦੋਂ 'ਅਪਣਾ ਘਰ' ਦੇ ਲੋਕਾਂ ਦੇ ਹਵਾਲੇ ਕਰ ਦਿੱਤਾ।''
ਪੱਛਮੀ ਬੰਗਾਲ 'ਚ ਹਨ ਸਭ ਤੋਂ ਵਧ ਵਿਦੇਸ਼ੀ ਕੈਦੀ : NCRB
NEXT STORY