ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਇੱਕ ਭਾਰਤੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਵਿਕਾਸ ਯਾਦਵ ਵਜੋਂ ਹੋਈ ਹੈ। ਉਸ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਕਾਸ 3 ਸਾਲ ਪਹਿਲਾਂ ਤਕਰੀਬਨ 80 ਲੱਖ ਰੁਪਏ ਖਰਚ ਕਰ ਕੇ ਪਤਨੀ ਅਤੇ ਧੀ ਨਾਲ ਅਮਰੀਕਾ ਪੁੱਜਾ ਸੀ ਤੇ ਬਰੁਕਲਿਨ ਸ਼ਹਿਰ 'ਚ ਰਹਿ ਰਿਹਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਦੌਰਾਨ ਨਿਊਯਾਰਕ ਵਿੱਚ ਰਹਿੰਦੇ ਹੋਏ ਸੋਨੂੰ ਨਾਂ ਦਾ ਇੱਕ ਵਿਅਕਤੀ ਵਿਕਾਸ ਦੇ ਘਰ ਆਉਣ-ਜਾਣ ਲੱਗਾ। ਇਕ ਦਿਨ ਸੋਨੂੰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਿਕਾਸ ‘ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਕੇ ਫਰਾਰ ਹੋ ਗਿਆ। ਵਿਕਾਸ 9 ਦਿਨਾਂ ਤੱਕ ਹਸਪਤਾਲ ਵਿੱਚ ਜ਼ਿੰਦਗ-ਮੌਤ ਦੀ ਲੜਾਈ ਲੜਦਾ ਰਿਹਾ, ਪਰ ਅੰਤ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਵਿਕਾਸ ਦੀ ਮਾਤਾ ਨੇ ਇੱਕ ਵੀਡੀਓ ਜਾਰੀ ਕਰ ਕੇ ਸੋਨੂੰ ਅਤੇ ਗੁਰਮੀਤ 'ਤੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ ਸੋਨੂੰ ਕੁਝ ਦਿਨ ਪਹਿਲਾਂ ਹੀ ਵਿਕਾਸ ਦੀ ਪਤਨੀ ਅਤੇ ਧੀ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਜਦੋਂ ਵਿਕਾਸ ਉਨ੍ਹਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਲੱਗਾ ਤਾਂ ਸੋਨੂੰ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਫਿਲਹਾਲ ਨਿਊਯਾਰਕ ਪੁਲਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਕਾਸ ਦੀ ਮਾਂ ਨੇ ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਸ਼ਰਮਨਾਕ! ਡਾਕਟਰ ਆਪ੍ਰੇਸ਼ਨ ਵਿਚਾਲੇ ਛੱਡ ਮਨਾਉਣ ਲੱਗਾ ਨਰਸ ਨਾਲ 'ਰੰਗਰਲੀਆਂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
3 ਦਿਨਾਂ 'ਚ 5 ਸੂਬਿਆਂ ਦੇ ਦੌਰੇ 'ਤੇ PM ਮੋਦੀ, ਦੇਣਗੇ 71850 ਕਰੋੜ ਦੀਆਂ ਵੱਡੀਆਂ ਸੌਗਾਤਾਂ
NEXT STORY