ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਮਾਮਲੇ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸਾ ਹੈ। ਸਾਰੇ ਪੀੜਤਾ ਨੂੰ ਨਿਆਂ ਦਿਵਾਉਣ ਦੀ ਮੰਗ ਕਰ ਰਹੇ ਹਨ ਪਰ ਇਸ ਵਿਚ ਦੋਸ਼ੀਆਂ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਦੋਸ਼ੀ ਸੰਦੀਪ ਠਾਕੁਰ ਨੇ ਪੁਲਸ ਸੁਪਰਡੈਂਟ ਹਾਥਰਸ ਨੂੰ ਚਿੱਠੀ ਲਿੱਖ ਕੇ ਕਿਹਾ ਹੈ ਕਿ ਉਸ ਨੂੰ ਝੂਠੇ ਕੇਸ 'ਚ ਮ੍ਰਿਤਕਾ ਦੇ ਪਰਿਵਾਰ ਨੇ ਹੀ ਫਸਾਇਆ ਹੈ। ਚਿੱਠੀ 'ਚ ਉਸ ਨੇ ਲਿਖਿਆ ਹੈ ਕਿ ਉਸ ਦੀ ਦੋਸਤੀ ਮ੍ਰਿਤਕਾ ਨਾਲ ਸੀ ਅਤੇ ਇਹ ਗੱਲ ਉਸ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। ਇੰਨਾ ਹੀ ਨਹੀਂ 14 ਸਤੰਬਰ ਦੇ ਦਿਨ ਉਹ ਮ੍ਰਿਤਕਾ ਨੂੰ ਖੇਤ 'ਚ ਮਿਲਿਆ ਸੀ ਅਤੇ ਉਸ ਸਮੇਂ ਉਸ ਦੇ ਭਰਾ ਅਤੇ ਮਾਂ ਵੀ ਸਨ ਪਰ ਮ੍ਰਿਤਕਾ ਨੇ ਮੈਨੂੰ ਤੁਰੰਤ ਉੱਥੋਂ ਭੇਜ ਦਿੱਤਾ। ਇਸ ਤੋਂ ਬਾਅਦ ਮਾਂ ਅਤੇ ਭਰਾ ਨੇ ਉਸ ਨਾਲ ਕੁੱਟਮਾਰ ਕੀਤੀ। ਸੰਦੀਪ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਚਿੱਠੀ 'ਤੇ ਹੋਰ ਦੋਸ਼ੀ ਰਵੀ, ਰਾਮੂ ਅਤੇ ਲਵਕੁਸ਼ ਨੇ ਨਾਂ ਲਿਖਿਆ ਅਤੇ ਅੰਗੂਠਾ ਲਗਾਇਆ।
ਚਿੱਠੀ 'ਚ ਲਿਖੀਆਂ ਇਹ ਗੱਲਾਂ
ਸੰਦੀਪ ਨੇ ਲਿਖਿਆ,''ਮੈਨੂੰ 20 ਸਤੰਬਰ ਨੂੰ ਝੂਠੇ ਮੁਕੱਦਮੇ 'ਚ ਜੇਲ ਭੇਜਿਆ ਗਿਆ ਹੈ। ਮੇਰੇ 'ਤੇ ਦੋਸ਼ ਲਗਾਇਆ ਕਿ ਪਿੰਡ ਦੀ ਕੁੜੀ ਨਾਲ ਗਲਤ ਕੰਮ ਅਤੇ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਬਾਅਦ 'ਚ ਮੌਤ ਹੋ ਗਈ। ਇਸ ਝੂਠੇ ਮਾਮਲੇ 'ਚ ਵੱਖ-ਵੱਖ ਦਿਨਾਂ 'ਚ ਪਿੰਡ ਦੇ ਤਿੰਨ ਹੋਰ ਲੋਕਾਂ ਲਵਕੁਸ਼, ਰਵੀ ਅਤੇ ਰਾਮੂ ਨੂੰ ਜੇਲ ਭੇਜਿਆ ਗਿਆ। ਉਹ ਮੇਰੇ ਰਿਸ਼ਤੇ 'ਚ ਚਾਚਾ ਹਨ। ਪੀੜਤਾ ਪਿੰਡ ਦੀ ਚੰਗੀ ਕੁੜੀ ਸੀ, ਉਸ ਨਾਲ ਮੇਰੀ ਚੰਗੀ ਦੋਸਤੀ ਸੀ। ਮੁਲਾਕਾਤ ਤੋਂ ਬਾਅਦ ਮੇਰੀ ਅਤੇ ਉਸ ਦੀ ਕਦੇ-ਕਦੇ ਫੋਨ 'ਤੇ ਗੱਲ ਵੀ ਹੁੰਦੀ ਸੀ ਪਰ ਸਾਡੀ ਦੋਸਤੀ ਉਸ ਦੇ ਪਰਿਵਾਰ ਨੂੰ ਪਸੰਦ ਨਹੀਂ ਸੀ। ਘਟਨਾ ਦੇ ਦਿਨ ਉਸ ਦੀ ਅਤੇ ਮੇਰੀ ਖੇਤ 'ਚ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਮਾਂ ਅਤੇ ਭਰਾ ਵੀ ਸਨ। ਉਨ੍ਹਾਂ ਦੇ ਕਹਿਣ 'ਤੇ ਮੈਂ ਆਪਣੇ ਘਰ ਚੱਲਾ ਗਿਆ ਅਤੇ ਪਿਤਾ ਜੀ ਨਾਲ ਪਸ਼ੂਆਂ ਨੂੰ ਪਾਣੀ ਪਿਲਾਉਣ ਲੱਗਾ। ਬਾਅਦ 'ਚ ਮੈਨੂੰ ਪਿੰਡ ਵਾਲਿਆਂ ਤੋਂ ਪਤਾ ਲੱਗਾ ਕਿ ਮੇਰੀ ਦੋਸਤੀ ਨੂੰ ਲੈ ਕੇ ਕੁੜੀ ਨੂੰ ਉਸ ਦੀ ਮਾਂ ਅਤੇ ਭਰਾ ਨੇ ਕੁੱਟਿਆ ਸੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਹ ਮਰ ਗਈ। ਮੈਂ ਕਦੇ ਪੀੜਤਾ ਨਾਲ ਕੁੱਟਮਾਰ ਅਤੇ ਗਲਤ ਕੰਮ ਨਹੀਂ ਕੀਤਾ। ਮਾਮਲੇ 'ਚ ਕੁੜੀ ਦੀ ਮਾਂ ਅਤੇ ਭਰਾ ਨੇ ਮੈਨੂੰ ਅਤੇ ਤਿੰਨ ਹੋਰ ਲੋਕਾਂ ਨੂੰ ਝੂਠੇ ਦੋਸ਼ 'ਚ ਫਸਾ ਕੇ ਜੇਲ ਭਿਜਵਾ ਦਿੱਤਾ। ਅਸੀਂ ਸਾਰੇ ਲੋਕ ਨਿਰਦੋਸ਼ ਹਾਂ। ਕ੍ਰਿਪਾ, ਮਾਮਲੇ ਦੀ ਜਾਂਚ ਕਰਵਾ ਕੇ ਸਾਨੂੰ ਨਿਆਂ ਦਿਵਾਉਣ ਦੀ ਕ੍ਰਿਪਾ ਕਰੋ।''
104 ਵਾਰ ਦੋਸ਼ੀ ਅਤੇ ਕੁੜੀ ਦੇ ਭਰਾ ਦਰਮਿਆਨ ਹੋਈ ਫੋਨ 'ਤੇ ਗੱਲ
ਦੱਸਣਯੋਗ ਹੈ ਕਿ ਮੁੱਖ ਦੋਸ਼ੀ ਸੰਦੀਪ ਅਤੇ ਕੁੜੀ ਦੇ ਭਰਾ ਦਰਮਿਆਨ ਫੋਨ ਕਾਲ ਦੀ ਡਿਟੇਲ ਸਾਹਮਣੇ ਆਈ ਹੈ। ਦੋਹਾਂ ਦਰਮਿਆਨ 13 ਅਕਤੂਬਰ 2019 ਤੋਂ ਮਾਰਚ 2020 ਤੱਕ 104 ਵਾਰ ਗੱਲਬਾਤ ਹੋਈ। ਪੂਰਾ ਕਾਲ ਡਿਊਰੇਸ਼ਨ ਕਰੀਬ 5 ਘੰਟਿਆਂ ਦਾ ਹੈ, ਜਦੋਂ ਕਿ ਦੋਹਾਂ ਦੇ ਘਰ 200 ਮੀਟਰ ਦੀ ਦੂਰੀ 'ਤੇ ਹੀ ਹਨ। 62 ਫੋਨ ਸੰਦੀਪ ਨੇ ਤਾਂ 42 ਫੋਨ ਪੀੜਤਾ ਦੇ ਭਰਾ ਵਲੋਂ ਇਕ-ਦੂਜੇ ਨੂੰ ਕੀਤੇ ਗਏ। ਜਾਂਚ 'ਚ ਲੱਗੀ ਟੀਮ ਦੇ ਸੂਤਰਾਂ ਦਾ ਦਾਅਵਾ ਹੈ ਕਿ ਪੀੜਤ ਦੇ ਭਰਾ ਦਾ ਫੋਨ ਉਸ ਦੀ ਪਤਨੀ ਇਸਤੇਮਾਲ ਕਰਦੀ ਸੀ। ਇਸੇ ਫੋਨ ਤੋਂ ਪੀੜਤ ਅਤੇ ਸੰਦੀਪ ਦਰਮਿਆਨ ਗੱਲਬਾਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਜ਼ਿਆਦਾਤਰ ਫੋਨ ਅੱਧੀ ਰਾਤ ਤੋਂ ਬਾਅਦ ਕੀਤੇ ਗਏ।
ਬਿਜਲੀ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
NEXT STORY