ਲਖਨਊ— ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ 'ਚ ਕਥਿਤ ਤੌਰ ਨਾਲ ਸ਼ਾਮਲ ਚਾਰ ਲੋਕਾਂ ਨੂੰ ਲਖੀਮਪੁਰ ਜ਼ਿਲੇ ਦੇ ਨਿਘਾਸਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ ਓ.ਪੀ. ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਮੇਦ ਅਲੀ, ਸੰਜੇ ਅਗਰਵਾਲ, ਸਮੀਰ ਸਲਮਾਨੀ ਅਤੇ ਏਰਾਜ ਅਲੀ ਨੂੰ 10 ਅਕਤੂਬਰ ਦੀ ਰਾਤ ਪੁਲਸ ਨੇ ਗ੍ਰਿਫਤਾਰ ਕੀਤਾ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਨੇਪਾਲ ਤੋਂ ਪੈਸੇ ਲਿਆਂਦੇ ਸਨ, ਜਿਸ ਦੀ ਵਰਤੋਂ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ 'ਚ ਹੁੰਦੀ ਸੀ। ਪੁਲਸ ਨੇ ਗ੍ਰਿਫਤਾਰ ਚਾਰ ਲੋਕਾਂ ਕੋਲੋਂ ਭਾਰਤੀ ਅਤੇ ਨੇਪਾਲੀ ਮੁਦਰਾ ਤੇ ਮੋਬਾਇਲ ਫੋਨ ਬਰਾਮਦ ਕੀਤੇ ਹਨ। ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ ਖੀਰੀ ਅਤੇ ਬਰੇਲੀ ਦੇ ਮੁਮਤਾਜ, ਫਹੀਮ, ਸਿਰਾਜੁਦੀਨ ਅਤੇ ਸਦਾਕਤ ਅਲੀ ਦੇ ਨਾਂ ਦੱਸੇ ਅਤੇ ਦੋਸ਼ ਲਗਾਇਆ ਕਿ ਇਨ੍ਹਾਂ ਚਾਰਾਂ ਦੇ ਇਸ਼ਾਰੇ 'ਤੇ ਉਹ ਕਮਿਸ਼ਨ ਲੈ ਕੇ ਕੰਮ ਕਰਦੇ ਸਨ।
ਇਨ੍ਹਾਂ ਲੋਕਾਂ ਨੂੰ ਹੋਰ ਦੇਸ਼ਾਂ ਤੋਂ ਨੇਪਾਲ ਸਥਿਤ ਬੈਂਕ ਖਾਤਿਆਂ 'ਚ ਪੈਸਾ ਟਰਾਂਸਫਰ ਹੁੰਦਾ ਸੀ। ਖਾਤਾਧਾਰਕਾਂ ਨੂੰ 5 ਫੀਸਦੀ ਕਮਿਸ਼ਨ ਮਿਲਦਾ ਸੀ। ਪੁਲਸ ਅਨੁਸਾਰ ਦੋਸ਼ੀਆਂ ਨੇ ਦੱਸਿਆ ਕਿ ਉਹ ਫਹੀਮ ਅਤੇ ਸਦਾਕਤ ਨੂੰ ਪੈਸੇ ਦੇ ਕੇ ਕਮਿਸ਼ਨ ਲੈਂਦੇ ਸਨ। ਫਹੀਮ ਅਤੇ ਸਦਾਕਤ ਇਹ ਪੈਸੇ ਦਿੱਲੀ ਭੇਜਿਆ ਕਰਦੇ ਸਨ ਅਤੇ ਉੱਥੋਂ ਇਸ ਦੀ ਵਰਤੋਂ ਭਾਰਤ ਵਿਰੋਧੀ ਗਤੀਵਿਧੀਆਂ ਲਈ ਹੁੰਦੀ ਸੀ। ਜਾਂਚ ਦੌਰਾਨ ਇਹ ਤੱਤ ਵੀ ਸਾਹਮਣੇ ਆਇਆ ਕਿ ਰਾਸ਼ਟਰ ਬੈਂਕ, ਜਨਕਪੁਰ, ਨੇਪਾਲ ਨੂੰ ਹੈਕ ਕਰ ਕੇ 49 ਲੱਖ ਨੇਪਾਲੀ ਰੁਪਏ ਭਾਰਤ ਲਿਆਂਦੇ ਗਏ। ਇਸ ਮਾਮਲੇ 'ਚ ਇਕ ਐੱਫ.ਆਈ.ਆਰ. ਨੇਪਾਲ 'ਚ ਦਰਜ ਹੈ। ਡੀ.ਜੀ.ਪੀ. ਨੇ ਕਿਹਾ ਕਿ ਮਾਮਲਾ ਅੱਤਵਾਦੀ ਗਤੀਵਿਧੀਆਂ ਦੇ ਵਿੱਤ ਪੋਸ਼ਣ ਨਾਲ ਜੁਡਿਆ ਹੈ, ਇਸ ਲਈ ਅੱਗੇ ਦੀ ਜਾਂਚ ਅੱਤਵਾਦੀ ਵਿਰੋਧੀ ਦਸਤੇ (ਏ.ਟੀ.ਐੱਸ.) ਨੂੰ ਸੌਂਪੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਏ.ਟੀ.ਐੱਸ. ਕੁਝ ਹੋਰ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।
ਜੰਮੂ-ਕਸ਼ਮੀਰ ਤੇ ਲੱਦਾਖ ਦਾ ਬਣੇਗਾ ਵੱਖ ਬਜਟ, ਸਕੱਤਰਾਂ ਨੂੰ 14 ਤੱਕ ਤਿਆਰ ਕਰਨ ਦੇ ਆਦੇਸ਼
NEXT STORY