ਦੇਹਰਾਦੂਨ - ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੂਤਰਾਂ ਦੇ ਅਨੁਸਾਰ, ਉਨ੍ਹਾਂ ਨੇ ਇਸ ਹਵਾਲੇ ਵਿੱਚ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਇਹ ਪੇਸ਼ਕਸ਼ ਕੀਤੀ। ਇਸ ਦੇ ਪਿੱਛੇ ਦੀ ਵਜ੍ਹਾ ਸੰਵਿਧਾਨਕ ਸੰਕਟ ਪੈਦਾ ਹੋਣਾ ਦੱਸਿਆ ਗਿਆ ਹੈ। ਸੂਬਾ ਸਿਆਸੀ ਹਲਚਲ ਵਿਚਾਲੇ ਰਾਵਤ ਨੇ ਜੇ.ਪੀ. ਨੱਡਾ ਨਾਲ ਮੁਲਾਕਾਤ ਵੀ ਕੀਤੀ ਸੀ।
ਤੀਰਥ ਸਿੰਘ ਰਾਵਤ ਨੇ ਪੱਤਰ ਵਿੱਚ ਕਿਹਾ ਹੈ ਕਿ ਆਰਟੀਕਲ 164-ਏ ਦੇ ਹਿਸਾਬ ਨਾਲ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ 6 ਮਹੀਨੇ ਵਿੱਚ ਵਿਧਾਨਸਭਾ ਦਾ ਮੈਂਬਰ ਬਣਨਾ ਸੀ ਪਰ ਆਰਟੀਕਲ 151 ਕਹਿੰਦਾ ਹੈ ਕਿ ਜੇਕਰ ਵਿਧਾਨਸਭਾ ਚੋਣਾਂ ਵਿੱਚ ਇੱਕ ਸਾਲ ਤੋਂ ਘੱਟ ਦਾ ਸਮਾਂ ਬੱਚਦਾ ਹੈ ਤਾਂ ਉਥੇ ਉਪ-ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ ਹਨ। ਉਤਰਾਖੰਡ ਵਿੱਚ ਸੰਵਿਧਾਨਕ ਸੰਕਟ ਨਹੀਂ ਖੜ੍ਹਾ ਹੋਵੇ, ਇਸ ਲਈ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦਾ ਹਾਂ।
ਉਤਰਾਖੰਡ ਵਿੱਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣ ਵਾਲੀਆਂ ਹਨ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਦਿੱਲੀ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਰਾਸ਼ਟਰੀ ਰਾਜਧਾਨੀ ਆਏ। ਉਨ੍ਹਾਂ ਤੋਂ ਇਲਾਵਾ, ਦੋ ਬੀਜੇਪੀ ਦੇ ਸੀਨੀਅਰ ਨੇਤਾ ਸੱਤਪਾਲ ਮਹਾਰਾਜ ਅਤੇ ਧਨ ਸਿੰਘ ਰਾਵਤ ਨੂੰ ਵੀ ਦਿੱਲੀ ਬੁਲਾਇਆ ਗਿਆ।
ਉਤਰਾਖੰਡ ਦੇ ਮੁੱਖ ਮੰਤਰੀ ਰਾਵਤ ਨੇ ਦਿੱਲੀ ਦੌਰੇ ਦੌਰਾਨ ਬੀਜੇਪੀ ਪ੍ਰਧਾਨ ਜੇ.ਪੀ. ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਹੀ ਕਿਹਾ ਜਾ ਰਿਹਾ ਸੀ ਕਿ ਉਤਰਾਖੰਡ ਵਿੱਚ ਅਹਿਮ ਬਦਲਾਅ ਹੋ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹਾਈ ਕੋਰਟ ਨੇ ਮਾਸਕ ਨਹੀਂ ਪਹਿਨਣ 'ਤੇ ਲੱਗਣ ਵਾਲੇ ਜੁਰਮਾਨੇ ਨੂੰ ਘੱਟ ਕਰਨ ਤੋਂ ਕੀਤਾ ਇਨਕਾਰ
NEXT STORY