ਉੱਤਰਾਖੰਡ— ਉੱਤਰਾਖੰਡ 'ਚ ਭਾਰਤ ਤਿੱਬਤ ਸਰਹੱਦੀ ਪੁਲਸ ਫੋਰਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਉੱਤਰਾਖੰਡ ਵਿਚ ਮੋਹਰੀ ਚੌਕੀ 'ਤੇ ਤਾਇਨਾਤ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਇਕ ਮ੍ਰਿਤਕ ਦੀ ਲਾਸ਼ ਨੂੰ ਮੋਢਿਆਂ 'ਤੇ ਚੁੱਕ ਕੇ 25 ਕਿਲੋਮੀਟਰ ਦੂਰ ਪਿੰਡ ਤੱਕ ਪਹੁੰਚਾਈ। ਇਸ ਦੌਰਾਨ ਜਵਾਨ ਕਰੀਬ 8 ਘੰਟੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਦੂਰ-ਦੁਰਾਡੇ ਇਲਾਕੇ ਵਿਚ ਸੌੜੇ ਰਸਤਿਆਂ ਨੂੰ ਪੈਦਲ ਹੀ ਪਾਰ ਕਰ ਕੇ ਮ੍ਰਿਤਕ ਦੇ ਪਰਿਵਾਰ ਕੋਲ ਮੁਨਸਯਾਰੀ ਪਿੰਡ ਘਰ ਤੱਕ ਪੁੱਜੇ। ਇਹ ਘਟਨਾ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਜਵਾਨਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ। ਜਵਾਨਾਂ ਨੇ 30 ਅਗਸਤ ਨੂੰ ਹੀ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਦਿੱਤੀ। ਕਿਹਾ ਜਾਂਦਾ ਹੈ ਕਿ ਪੱਥਰਾਂ ਦੀ ਲਪੇਟ ਵਿਚ ਆਉਣ ਦੀ ਵਜ੍ਹਾ ਕਰ ਕੇ ਉਕਤ ਵਿਅਕਤੀ ਦੀ ਮੌਤ ਹੋ ਗਈ ਸੀ।
30 ਅਗਸਤ 2020 ਨੂੰ ਇਹ ਸੂਚਨਾ ਮਿਲਦੇ ਹੀ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਉਕਤ ਸਥਾਨ 'ਤੇ ਪਹੁੰਚ ਕੇ ਲਾਸ਼ ਨੂੰ ਮੋਢਿਆਂ ਚੁੱਕਿਆ। ਪਹਾੜਾਂ ਵਿਚ ਤੇਜ਼ ਮੀਂਹ ਕਾਰਨ ਰਸਤਾ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਸੀ। ਸਥਾਨਕ ਲੋਕਾਂ ਤੋਂ ਮਾਮਲੇ ਦੀ ਸਥਿਤੀ ਸਮਝਣ ਤੋਂ ਬਾਅਦ ਜਵਾਨਾਂ ਨੇ ਸਿਯਨੀ ਤੋਂ ਲੱਗਭਗ 25 ਕਿਲੋਮੀਟਰ ਦੂਰ ਮੁਨਸਯਾਰੀ ਤੱਕ ਲਾਸ਼ ਨੂੰ ਸਰਟੈਚਰ 'ਤੇ ਰੱਖ ਮੋਢਿਆਂ 'ਤੇ ਚੁੱਕੇ ਕੇ ਪਹੁੰਚਾਇਆ। ਮੀਂਹ ਕਾਰਨ ਰਸਤਾ ਕਈ ਥਾਵਾਂ ਤੋਂ ਬਹੁਤ ਖਰਾਬ ਸੀ ਪਰ ਜਵਾਨਾਂ ਨੇ ਬਹੁਤ ਸਾਵਧਾਨੀ ਨਾਲ ਸਾਰਾ ਰਸਤਾ ਤੈਅ ਕੀਤਾ। 30 ਅਗਸਤ ਨੂੰ ਦੁਪਹਿਰ ਤੋਂ ਪਹਿਲਾਂ ਸ਼ੁਰੂ ਹੋਈ ਇਹ ਮੁਹਿੰਮ ਇਸੇ ਦਿਨ ਦੇਰ ਸ਼ਾਮ ਲੱਗਭਗ ਸਾਢੇ 7 ਵਜੇ ਖਤਮ ਹੋਈ। ਕੁੱਲ 8 ਜਵਾਨਾਂ ਨੇ ਵਾਰੀ-ਵਾਰੀ ਨਾਲ ਲਾਸ਼ ਨੂੰ ਮੋਢਾ ਦੇ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾਇਆ। ਇਸ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਮ੍ਰਿਤਕ ਦੇ ਪਿੰਡ ਵਿਚ ਕੀਤਾ।
ਦੱਸ ਦੇਈਏ ਕਿ ਇਸ ਤਰ੍ਹਾਂ ਦੀ ਖ਼ਬਰ ਬੀਤੀ 23 ਅਗਸਤ ਨੂੰ ਪਿਥੌਰਾਗੜ੍ਹ 'ਚ ਸਾਹਮਣੇ ਆਈ ਸੀ। ਉਦੋਂ ਲਾਸਪਾ ਵਿਚ 18 ਅਗਸਤ ਨੂੰ ਇਕ ਜਨਾਨੀ ਭਾਰੀ ਬੋਲਡਰ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਜਨਾਨੀ ਨੂੰ ਇਲਾਜ ਲਈ ਹਸਪਤਾਲ ਤੱਕ ਲਿਆਉਣਾ ਜ਼ਰੂਰੀ ਸੀ। ਪੈਦਲ ਰਸਤੇ ਤੋਂ ਜਨਾਨੀ ਨੂੰ ਇਲਾਜ ਲਈ ਮੁਨਸਯਾਰੀ ਪਹੁੰਚਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।
ਦੇਸ਼ 'ਚ ਕੋਵਿਡ-19 ਦੇ 78 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਪੀੜਤਾਂ ਦਾ ਅੰਕੜਾ 37 ਲੱਖ ਦੇ ਪਾਰ
NEXT STORY