ਟਿਹਰੀ— ਉੱਤਰਾਖੰਡ 'ਚ ਮੰਗਲਵਾਰ ਯਾਨੀ ਕਿ ਅੱਜ ਵੱਡਾ ਸੜਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਟਿਹਰੀ ਜ਼ਿਲੇ 'ਚ ਲੰਬ ਪਿੰਡ ਕੋਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਵੈਨ ਖੱਡ 'ਚ ਡਿੱਗ ਗਈ, ਜਿਸ ਕਾਰਨ 8 ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਡੀ. ਆਰ. ਐੱਫ. ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਬੱਸ 'ਚ 18 ਬੱਚੇ ਸਵਾਰ ਸਨ, ਜਦੋਂ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਵੈਨ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ। ਐੱਸ. ਡੀ. ਆਰ. ਐੱਫ. ਦੀ ਟੀਮ ਮੌਕੇ 'ਤੇ ਪੁੱਜ ਕੇ ਬਚਾਅ ਕੰਮ 'ਚ ਜੁੱਟ ਗਈ ਹੈ। ਇੰਸਪੈਕਟਰ ਜਨਰਲ ਆਫ ਪੁਲਸ (ਗੜ੍ਹਵਾਲ) ਅਜੈ ਰਾਉਤੇਲਾ ਨੇ ਦੱਸਿਆ ਕਿ ਇਸ ਘਟਨਾ ਵਿਚ 8 ਬੱਚਿਆਂ ਦੀ ਮੌਤ ਹੋ ਗਈ ਹੈ, ਫਿਲਹਾਲ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ ਹੈ।
ਜੰਮੂ ਪੁਨਰਗਠਨ ਬਿੱਲ ਅੱਜ ਲੋਕ ਸਭਾ 'ਚ ਹੋਵੇਗਾ ਪੇਸ਼ (ਪੜ੍ਹੋ 6 ਅਗਸਤ ਦੀਆਂ ਖਾਸ ਖਬਰਾਂ)
NEXT STORY