ਦੇਹਰਾਦੂਨ- ਉਤਰਾਖੰਡ ’ਚ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ਲਾਗੂ ਹੋਣ ਦੀ ਪਹਿਲੀ ਵਰ੍ਹੇਗੰਢ ਤੋਂ ਸਿਰਫ਼ ਇਕ ਦਿਨ ਪਹਿਲਾਂ ਮੰਗਲਵਾਰ ਇਸ ਸਬੰਧ ’ਚ ਇਕ ਆਰਡੀਨੈਂਸ ਜਾਰੀ ਕੀਤਾ ਗਿਆ।
ਇਸ ’ਚ ਮੁੱਖ ਨੁਕਤਾ ਇਹ ਹੈ ਕਿ ਜੇ ਵਿਆਹ ਦੌਰਾਨ ਕੋਈ ਵੀ ਧਿਰ ਆਪਣੀ ਪਛਾਣ ਲੁਕਾਉਂਦੀ ਹੈ ਤਾਂ ਵਿਆਹ ਨੂੰ ਰੱਦ ਕਰਨ ਲਈ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਯੂਨੀਫਾਰਮ ਸਿਵਲ ਕੋਡ 2024 ਚ ਸੋਧ ਬਾਰੇ ਆਰਡੀਨੈਂਸ ਰਾਜਪਾਲ ਦੀ ਸਹਿਮਤੀ ਤੋਂ ਬਾਅਦ ਲਾਗੂ ਕੀਤਾ ਗਿਆ ਹੈ
ਇਹ ਆਰਡੀਨੈਂਸ ਯੂ. ਸੀ. ਸੀ. ਦੇ ਪ੍ਰਭਾਵਸ਼ਾਲੀ, ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕੋਡ ਦੇ ਵੱਖ-ਵੱਖ ਉਪਬੰਧਾਂ ’ਚ ਪ੍ਰਕਿਰਿਆਤਮਕ, ਪ੍ਰਸ਼ਾਸਕੀ ਤੇ ਦੰਡ ਸੁਧਾਰ ਪੇਸ਼ ਕਰਦਾ ਹੈ। ਆਰਡੀਨੈਂਸ ’ਤੇ ਆਧਾਰਿਤ ਇਕ ਸੋਧਿਆ ਬਿੱਲ ਹੁਣ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ’ਚ ਪੇਸ਼ ਕੀਤਾ ਜਾਵੇਗਾ।
ਪਤੀ ਦੀ ਹੈਵਾਨੀਅਤ ਤੋਂ ਤੰਗ ਪਤਨੀ ਦਾ ਖੌਫ਼ਨਾਕ ਕਦਮ, ਦੁੱਧ 'ਚ ਜ਼ਹਿਰ ਦੇ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
NEXT STORY