ਹਿਮਾਚਲ/ਨਵੀਂ ਦਿੱਲੀ- ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਾਂਗਰਸ ਸ਼ਾਸਿਤ ਸੂਬਿਆਂ 'ਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਦੀ ਬਰਬਾਦੀ ਨੂੰ ਮੰਦਭਾਗੀ ਦੱਸਿਆ ਹੈ। ਠਾਕੁਰ ਨੇ ਵੀਰਵਾਰ ਨੂੰ ਇੱਥੇ ਜਾਰੀ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਜਦੋਂ ਦੇਸ਼ 'ਚ ਕੋਰੋਨਾ ਮਹਾਮਾਰੀ ਵਿਰੁੱਧ ਜੰਗ 'ਚ ਟੀਕਾਕਰਨ ਮੁਹਿੰਮ ਜ਼ੋਰਾਂ ਨਾਲ ਜਾਰੀ ਹੈ ਅਤੇ 22.10 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ, ਉੱਥੇ ਹੀ ਕਾਂਗਰਸ ਸ਼ਾਸਿਤ ਸੂਬਿਆਂ 'ਚ ਕੋਰੋਨਾ ਵੈਕਸੀਨ ਦੀ ਕਾਲਾਬਾਜ਼ਾਰੀ ਅਤੇ ਵੈਕਸੀਨ ਨੂੰ ਬਰਬਾਦ ਕਰ ਕੇ ਟੀਕਾਕਰਨ ਮੁਹਿੰਮ ਹੌਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਜਨਭਾਵਨਾ ਅਤੇ ਮਨੁੱਖਤਾ ਨੂੰ ਤਾਰ-ਤਾਰ ਕਰਨ ਦੀ ਗੱਲ ਕਹੀ ਹੈ।
ਰਾਹੁਲ ਗਾਂਧੀ ਰੋਜ਼ਾਨਾ ਕੇਂਦਰ ਸਰਕਾਰ ਨੂੰ ਨਸੀਹਤ ਦਿੰਦੇ ਹਨ
ਕਾਂਗਰਸ ਦੇ ਰਾਜ ਕੁਮਾਰ ਰਾਹੁਲ ਗਾਂਧੀ ਵੈਕਸੀਨ ਦੀ ਕਮੀ ਨੂੰ ਲੈ ਕੇ ਰੋਜ਼ਾਨਾ ਮਗਰਮੱਛ ਦੇ ਹੰਝੂ ਰੋੜ੍ਹਦੇ ਹਨ ਅਤੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦੇ ਹਨ। ਉੱਧਰ ਕਾਂਗਰਸ ਸ਼ਾਸਿਤ ਰਾਜ ਸਰਕਾਰਾਂ ਆਪਣੀਆਂ ਕਮੀਆਂ ਅਤੇ ਕੁਪ੍ਰਬੰਧਨ ’ਤੇ ਪਰਦਾ ਪਾਉਣ ਲਈ ਜਨਤਾ ਨੂੰ ਗੁੰਮਰਾਹ ਅਤੇ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦਾ ਮੰਦਭਾਗੀ ਕੰਮ ਕਰ ਰਹੀਆਂ ਹਨ। ਅੱਗੇ ਬੋਲਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਸ਼ੋਕ ਗਹਿਲੋਤ ਗਾਂਧੀ ਪਰਿਵਾਰ ਦੀ ਨੱਕ ਹੇਠ ਅਤੇ ਉਨ੍ਹਾਂ ਦੀ ਸ਼ਹਿ ਵਿਚ ਵੈਕਸੀਨ ਦੀ ਹੇਰ-ਫੇਰ ਵਿਚ ਲਿਪਤ ਹਨ। ਪੰਜਾਬ ਵਿਚ ਆਪਣੀ ਫਾਰਏਵਰ ਫੇਵਰੇਟ ਵੰਨ ਟੂ ਕਾ ਫੋਰ ਪਾਲਿਸੀ ਅਨੁਸਾਰ ਕਾਂਗਰਸ ਸਰਕਾਰ ਕੇਂਦਰ ਵਲੋਂ ਮੁਫਤ ਮਿਲੀ ਵੈਕਸੀਨ ਮਹਿੰਗੇ ਰੇਟਾਂ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਰਹੀ ਹੈ। ਕੇਂਦਰ ਸਰਕਾਰ ਮੁਫਤ ਵਿਚ ਰਾਜਾਂ ਨੂੰ ਵੈਕਸੀਨ ਦੇ ਰਹੀ ਹੈ ਪਰ ਪੰਜਾਬ ਸਰਕਾਰ ਨੇ ਉਹੀ ਟੀਕਾ 1060 ਪ੍ਰਤੀ ਡੋਜ਼ ਦੀ ਦਰ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤਾ। ਪੰਜਾਬ ਵਿਚ ਹੁਣ ਪ੍ਰਾਈਵੇਟ ਹਸਪਤਾਲ ਉਹੀ ਟੀਕਾ ਆਮ ਜਨਤਾ ਨੂੰ 1560 ਪ੍ਰਤੀ ਡੋਜ਼ ਦੀ ਦਰ ਨਾਲ ਲਗਾ ਰਹੇ ਹਨ। ਮਤਲੱਬ ਜੋ ਟੀਕਾ ਲੋਕਾਂ ਨੂੰ ਮੁਫਤ ਵਿਚ ਲਗਾਉਣਾ ਸੀ ਕਾਂਗਰਸ ਰਾਜ ਵਿਚ ਉਹੀ ਟੀਕਾ 3120 ਵਿਚ ਲੱਗ ਰਿਹਾ ਹੈ। ਜਨਤਾ ਦੇ ਹਿੱਤਾਂ ਦੀ ਇੰਨੀ ਅਣਦੇਖੀ ਕਰ ਕੇ ਰਾਹੁਲ ਗਾਂਧੀ ਸਿਰਫ ਆਪਣੀ ਟਵਿੱਟਰ ਰਾਜਨੀਤੀ ਵਿਚ ਮਸਤ ਹੈ। ਕੀ ਰਾਹੁਲ ਗਾਂਧੀ ਆਪਣੇ ਮੁੱਖ ਮੰਤਰੀਆਂ ਨਾਲ ਵੈਕਸੀਨ ਦੀ ਬਰਬਾਦੀ ’ਤੇ ਪ੍ਰਸ਼ਨ ਪੁੱਛਣ ਦੀ ਜ਼ਹਿਮਤ ਚੁੱਕਣਗੇ।
ਗਹਿਲੋਤ ਸਰਕਾਰ ਪੰਜਾਬ ਨਾਲੋਂ 2 ਕਦਮ ਅੱਗੇ ਨਿਕਲੀ
ਅਨੁਰਾਗ ਠਾਕੁਰ ਨੇ ਕਿਹਾ ਕਿ ਰਾਜਸਥਾਨ ਵਿਚ ਗਹਿਲੋਤ ਸਰਕਾਰ ਪੰਜਾਬ ਵਲੋਂ ਦੋ ਕਦਮ ਅੱਗੇ ਨਿਕਲ ਗਈ। ਰਾਜਸਥਾਨ ਵਿਚ ਪਹਿਲਾਂ 11.50 ਲੱਖ ਤੋਨ ਵੀ ਜ਼ਿਆਦਾ ਵੈਕਸੀਨ ਦੀ ਡੋਜ਼ ਬਰਬਾਦ ਕੀਤੀ ਗਈ। ਹੁਣ ਰਾਜ ਦੇ ਦਸ ਜ਼ਿਲਿਆਂ ਦੇ 35 ਵੈਕਸੀਨੇਸ਼ਨ ਸੈਂਟਰ ’ਤੇ ਵੈਕਸੀਨ ਦੀਆਂ ਹਜ਼ਾਰਾਂ ਡੋਜ਼ ਕੂੜੇ ਦੇ ਡੱਬੇ ਵਿਚ ਮਿਲੀਆਂ ਹਨ ਹੋਰ ਤਾਂ ਹੋਰ ਰਾਜਸਥਾਨ ਵਿਚ ਟੀਕਿਆਂ ਦੇ ਸਾੜੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆ ਰਹੀ ਹਨ। ਕਾਂਗਰਸ ਨੇ ਇਹ ਕੂੜਿਆਂ ਦੇ ਡੱਬਿਆਂ ਵਿਚ ਵੈਕਸੀਨ ਨਹੀਂ ਲੋਕਾਂ ਦਾ ਵਿਸ਼ਵਾਸ, ਜ਼ਰੂਰਤਮੰਦਾਂ ਦੀ ਆਸ ਅਤੇ ਬੀਮਾਰਾਂ ਦੀ ਉਖੜਦੇ ਸਾਹ ਨੂੰ ਸੁੱਟਿਆ ਹੈ। ਹੈਰਾਨੀਜਨਕ ਹੈ ਕਿ ਜ਼ਿਆਦਾਤਰ ਵਾਇਲ 20 ਤੋਂ 75 ਫ਼ੀਸਦੀ ਤੱਕ ਭਰੇ ਹੋਏ ਸਨ। ਮੁੱਖ ਮੰਤਰੀ ਗਹਲੋਤ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਨਾਲ ਮਿਲਕੇ ਵੈਕਸੀਨ ਖਿਲਾਫ ਗਲਤ ਸੂਚਨਾ ਮਹਿੰਮ ਚਲਈ ਜਿਸਦਾ ਗਲਤ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਹ ਵਿਸ਼ਵਾਸਘਾਤ ਹੈ, ਲੋਕ ਮੁਆਫ਼ ਨਹੀਂ ਕਰਨਗੇ।
ਕਾਂਗਰਸ ਹੀ ਨਹੀਂ ਵਿਰੋਧੀ ਦਲ ਵੀ ਵੈਕਸੀਨ ਦੀ ਬਰਬਾਦੀ ਦੀ ਖੇਡ 'ਚ ਸ਼ਾਮਲ
ਅਨੁਰਾਗ ਨੇ ਕਿਹਾ ਕਿ ਵੈਕਸੀਨ ਦੀ ਬਰਬਾਦੀ ਵਿਚ ਅਤੇ ਇਸ ਰਾਜਨੀਤੀ ਵਿਚ ਸਿਰਫ ਕਾਂਗਰਸ ਹੀ ਨਹੀਂ ਸਗੋਂ ਬਾਕੀ ਦੇ ਵਿਰੋਧੀ ਦਲ ਵੀ ਇਸ ਖੇਡ ਵਿਚ ਸ਼ਾਮਿਲ ਹਨ। ਕੇਜਰੀਵਾਲ, ਮਮਤਾ ਬੈਨਰਜੀ, ਪਿਨਾਰਾਈ ਵਿਜੈਨ, ਭੂਪੇਸ਼ ਬਘੇਲ ਤੋਂ ਲੈ ਕੇ ਹੇਮੰਤ ਸੋਰੇਨ ਸਭ ਨੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਣ ਲਈ ਪਹਿਲਾਂ ਤਾਂ ਆਪਣੇ ਪ੍ਰਦੇਸ਼ਾਂ ਵਿਚ ਰਾਜ ਦੇ ਖਰਚੇ ਤੋਂ ਮੁਫ਼ਤ ਵੈਕਸੀਨ ਦੇਣ ਦੇ ਲੋਕਲੁਭਾਊ ਵਾਅਦੇ ਕੀਤੇ ਪਰ ਜਦੋਂ ਇਸ ਨੂੰ ਲਾਗੂ ਕਰਨ ਦੀ ਵਾਰੀ ਆਈ ਤਾਂ ਚੁਪਕੇ ਨਾਲ ਗੇਂਦ ਕੇਂਦਰ ਦੇ ਪਾਲੇ ਵਿਚ ਪਾ ਦਿੱਤੀ। ਇਨ੍ਹਾਂ ਦੀ ਨਿਰਲੱਜਤਾ, ਸਵਾਰਥ ਅਤੇ ਇੱਛਾ ਦਾ ਖਾਮਿਆਜ਼ਾ ਭੋਲੀ ਭਾਲੀ ਜਨਤਾ ਨੂੰ ਚੁੱਕਣਾ ਪੈ ਰਿਹਾ ਹੈ ਪਰ ਮੋਦੀ ਸਰਕਾਰ ਅਤੇ ਭਾਜਪਾ ਦਾ ਇਕ ਇਕ ਕਰਮਚਾਰੀ ਆਫ਼ਤ ਦੀ ਘੜੀ ਵਿਚ 135 ਕਰੋੜ ਹਿੰਦੋਸਤਾਨੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕਰੇ ਖੜ੍ਹਾ ਹੈ। ਕੇਂਦਰ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 24 ਕਰੋੜ ਵੈਕਸੀਨ (24,17, 11,750) ਤੋਂ ਜ਼ਿਆਦਾ ਖੁਰਾਕ ਮੁਫ਼ਤ ਵਿਚ ਅਤੇ ਰਾਜਾਂ ਵਲੋਂ ਸਿੱਧੀ ਖਰੀਦ ਦੇ ਜ਼ਰੀਏ ਉਪਲੱਬਧ ਕਰਾਈਆਂ ਹਨ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹੁਣ ਵੀ ਦੋ ਕਰੋੜ ਤੋਂ ਜ਼ਿਆਦਾ (2, 20, 62, 470) ਕੋਵਿਡ ਵੈਕਸੀਨ ਦੀਆਂ ਖੁਰਾਕਾਂ ਮੌਜੂਦ ਹਨ, ਜਿਨ੍ਹਾਂ ਨੂੰ ਹਾਲੇ ਲਗਾਇਆ ਜਾਣਾ ਬਾਕੀ ਹੈ।
TET ਪਾਸ ਉਮੀਦਵਾਰਾਂ ਲਈ ਵੱਡੀ ਖ਼ੁਸ਼ਖਬਰੀ, ਉਮਰ ਭਰ ਲਈ ਹੋਈ ਸਰਟੀਫਿਕੇਟ ਜਾਇਜ਼ਤਾ ਦੀ ਮਿਆਦ
NEXT STORY