ਕਟੜਾ— ਕਟੜਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਵੱਡਾ ਤੋਹਫਾ ਦਿੱਤਾ ਹੈ। ਹੁਣ ਇੱਥੇ ਸ਼ਰਧਾਲੂਆਂ ਲਈ ਨਵਾਂ ਰਸਤਾ ਖੁੱਲ੍ਹ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਯਾਤਰਾ ਬਹੁਤ ਹੀ ਆਸਾਨ ਅਤੇ ਸੁਰੱਖਿਆ ਹੋਵੇਗੀ। ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਇੱਥੇ ਭਵਨ 'ਤੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਕਟੜਾ ਅਰਧਕੁਆਰੀ ਦੇ ਵਿਚਕਾਰ ਹਾਲ ਹੀ 'ਚ ਬਣਾਏ ਗਏ ਨਵੇਂ ਤਾਰਾਕੋਟ ਰਸਤੇ 'ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਹੈ, ਜਦਕਿ ਇਸ ਟ੍ਰੈਕ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਜੰਮੂ-ਕਸ਼ਮੀਰ ਦੌਰੇ (19 ਮਈ) ਦੌਰਾਨ ਕੀਤਾ ਜਾਵੇਗਾ ਪਰ ਇਸ ਰਸਤੇ ਲਈ ਸ਼ਰਧਾਲੂਆਂ ਤੋਂ ਸੁਝਾਅ ਲੈਣ ਲਈ ਬੋਰਡ ਪ੍ਰਸ਼ਾਸਨ ਵੱਲੋਂ ਇਸ ਟ੍ਰੈਕ 'ਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਬਲਾਹ ਕਰ ਦਿੱਤਾ ਗਿਆ ਹੈ।

ਇਸ ਰਸਤੇ 'ਤੇ ਸ਼ਰਧਾਲੂਆਂ ਦੀ ਆਵਾਜਾਈ ਬਹਾਲ ਕਰਨ ਤੋਂ ਪਹਿਲਾਂ ਸ਼੍ਰਾਈਨ ਬੋਰਡ ਵੱਲੋਂ ਪੂਜਾ-ਅਰਚਨਾ ਅਤੇ ਹਵਨ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸ਼੍ਰਾਈਨ ਬੋਰਡ ਦੇ ਐਡੀਸ਼ਨਲ ਸੀ. ਈ. ਓ. ਅੰਸ਼ੁਲ ਗਰਗ, ਡਿਪਟੀ ਸੀ. ਈ. ਓ. ਅਮਿਤ ਬਰਮਾਮਾਨੀ, ਡਿਪਟੀ ਸੀ. ਈ. ਓ. ਦੀਪਕ ਦੂਬੇ ਵਿਸ਼ੇਸ਼ ਰੂਪ ਤੋਂ ਹਾਜ਼ਰ ਰਹਿਣ। ਪੂਜਾ ਅਰਚਨਾ ਅਤੇ ਹਵਨ ਦੇ ਤੁਰੰਤ ਹੀ ਐਡੀਸ਼ਨਲ ਸੀ. ਈ. ਓ. ਅੰਸ਼ੁਲ ਗਰਗ ਵੱਲੋਂ ਰਸਤੇ ਦਾ ਉਦਘਾਟਨ ਕਰਦੇ ਹੋਏ ਸ਼ਰਧਾਲੂਆਂ ਦੀ ਆਵਾਜਾਈ ਨੂੰ ਬਹਾਲ ਕੀਤਾ ਗਿਆ।
ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਅੰਸ਼ੁਲ ਗਰਗ ਨੇ ਕਿਹਾ ਕਿ ਇਸ ਰਸਤੇ 'ਤੇ ਘੋੜੇ ਅਤੇ ਖੱਚਰਾਂ ਦੇ ਚੱਲਣ 'ਤੇ ਪੂਰੀ ਤਰ੍ਹਾਂ ਤੋਂ ਰੋਕ ਲਗਾਈ ਜਾਵੇਗੀ ਅਤੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਰਹੇ ਸ਼ਰਧਾਲੂ ਆਪਣੀ ਯਾਤਰਾ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਨਵੇਂ ਰਸਤੇ ਨੂੰ ਅਧੁਨਿਕ ਸਹੂਲਤਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਯਾਤਰਾ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਆਵੇਗੀ।

ਸ਼ਰਧਾਲੂਆਂ ਦੀ ਸਹੂਲਤ ਲਈ ਪੂਰੇ ਰਸਤੇ 'ਚ ਐਂਟੀ ਸਕਿੱਡ ਟਾਈਲਸ ਵੀ ਬਣਾਈਆਂ -
ਜਾਣਕਾਰੀ ਮੁਤਾਬਕ ਕਟੜਾ ਅਰਧਕੁਆਰੀ ਦੇ ਵਿਚਕਾਰ ਬਣਿਆ ਇਹ ਨਵਾਂ ਰਸਤਾ ਕਰੀਬ 7 ਕਿਲੋਮੀਟਰ ਲੰਬਾ ਹੈ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਦਾ ਹਰ ਤਰੀਕੇ ਤੋਂ ਧਿਆਨ ਰੱਖਦੇ ਹੋਏ ਬਣਾਇਆ ਗਿਆ ਹੈ। ਇਸ ਪੂਰੇ ਰਸਤੇ ਨੂੰ ਫੈਬ੍ਰਿਕੇਟਡ ਸ਼ੀਟਸ ਨਾਲ ਢੱਕਿਆ ਗਿਆ ਹੈ ਤਾਂ ਕਿ ਯਾਤਰੀ ਬਾਰਸ਼ ਤੋਂ ਹੀ ਨਹੀਂ, ਸਗੋਂ ਪਹਾੜੀ ਤੋਂ ਡਿੱਗਣ ਵਾਲੇ ਪੱਥਰਾਂ ਤੋਂ ਵੀ ਬਚ ਸਕਣ। ਇਸ ਰਸਤੇ 'ਤੇ 1 ਸਿਪੈਂਸਰੀ, 4 ਵਿਊ ਪੁਆਇੰਟ, 4 ਈਟਿੰਗ ਪੁਆਇੰਟ, 2 ਰੈਸਟੋਰੈਂਟ, 7 ਟਾਇਲਟ ਵੱਫਲੋਟਿੰਗ ਫਾਊਂਟਨ ਵੀ ਹੈ, ਜਿਨ੍ਹਾਂ ਦਾ ਆਨੰਦ ਮਾਣਦੇ ਹੋਏ ਸ਼ਰਧਾਲੂ ਯਾਤਰਾ ਕਰਕੇ ਕਟੜਾ ਤੋਂ ਅਰਧਕੁਆਰੀ ਦੀ ਯਾਤਰਾ ਤਹਿ ਕਰ ਸਕਦੇ ਹਨ। ਸ਼ਰਧਾਲੂਆਂ ਲਈ ਪੂਰੇ ਟ੍ਰੈਕ 'ਤੇ ਐਂਟੀ ਸਕਿੱਡ ਟਾਇਲਟਸ ਵੀ ਬਣਾਈਆਂ ਗਈਆਂ ਹਨ ਤਾਂ ਕਿ ਯਾਤਰਾ ਦੌਰਾਨ ਤਿਲਕਣ ਆਦਿ ਦੀ ਪਰੇਸ਼ਾਨੀ ਨਾ ਹੋਵੇ।

ਅਮਰੀਕੀ ਦੂਤਘਰ ਯੇਰੂਸ਼ਲਮ ਹੋਇਆ ਟਰਾਂਸਫਰ, ਜਵਾਹਿਰੀ ਨੇ ਕੀਤੀ ਜਿਹਾਦ ਕਰਨ ਦੀ ਅਪੀਲ
NEXT STORY