ਮੁੰਬਈ (ਬਿਊਰੋ) — ਤੇਲੁਗੂ ਸਟਾਰ ਪਵਨ ਕਲਿਆਣ 2 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ਪਰ ਇਸ ਤੋਂ ਪਹਿਲਾਂ ਹੀ ਇੱਕ ਦੁਖਦ ਘਟਨਾ ਹੋ ਗਈ। ਚਿਤੂਰ ਜ਼ਿਲੇ ਦੇ ਇੱਕ ਪਿੰਡ 'ਚ ਪਵਨ ਕਲਿਆਣ ਦਾ ਕਟਆਊਟ ਲਗਾਉਂਦੇ ਸਮੇਂ 3 ਲੋਕਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਫ਼ਿਲਮ ਨਿਰਮਾਤਾ ਬੋਨੀ ਕਪੂਰ ਨੇ ਤਿੰਨਾਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਬੋਨੀ ਕਪੂਰ ਨੇ ਟਵਿੱਟਰ ਦੇ ਜਰੀਏ ਹਰ ਪਰਿਵਾਰ ਨੂੰ 2-2 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। ਬੋਨੀ ਕਪੂਰ ਨੇ ਟਵੀਟ 'ਚ ਲਿਖਿਆ, '3 ਪ੍ਰਸ਼ੰਸਕਾਂ ਦੀ ਮੌਤ 'ਤੇ ਮੈਨੂੰ ਦੁੱਖ ਹੈ ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾਵਾਂ। ਦੁੱਖ ਦੀ ਇਸ ਘੜੀ 'ਚ ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਮ੍ਰਿਤਕ ਲੋਕਾਂ ਦੇ ਪਰਿਵਾਰ ਦੀ ਮਦਦ ਲਈ ਅਸੀਂ 2-2 ਲੱਖ ਰੁਪਏ ਆਰਥਿਕ ਸਹਿਯੋਗ ਲਈ ਦੇ ਰਹੇ ਹਾਂ। ਜ਼ਖਮੀ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਨਾਲ ਪ੍ਰਸ਼ੰਸਕ ਨੂੰ ਬੇਨਤੀ ਹੈ ਕਿ ਉਹ ਆਪਣੀ ਸੁਰੱਖਿਆ ਦਾ ਖਿਆਲ ਰੱਖਣ।'
ਦੱਸ ਦਈਏ ਕਿ ਇਹ ਘਟਨਾ ਮੰਗਲਵਾਰ ਦੀ ਹੈ। ਪਵਨ ਕਲਿਆਣ ਦੇ ਜਨਮਦਿਨ ਦੀ ਸ਼ਾਮ ਉਨ੍ਹਾਂ ਦੇ ਪਿੰਡ 'ਚ ਪ੍ਰਸ਼ੰਸਕ ਅਦਾਕਾਰ ਦਾ 40 ਫੁੱਟ ਉੱਚਾ ਕਟਆਊਟ ਲਾ ਰਹੇ ਸਨ। ਡੀ. ਐੱਨ. ਏ. ਦੀ ਰਿਪੋਰਟ ਮੁਤਾਬਕ, 6.5 ਕਿਲੋ ਵੋਲਟ ਬਿਜਲੀ ਦੀ ਤਾਰ ਦੇ ਉੱਪਰੋ ਦੀ ਜਾ ਰਿਹਾ ਸੀ, ਇਸੇ ਦੌਰਾਨ ਉਹ ਤਾਰ ਨਾਲ ਲੱਗ ਗਿਆ।
ਦੱਸਣਯੋਗ ਹੈ ਕਿ ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 4 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਕੁਪੱਮ ਦੇ ਪੀ. ਈ. ਐੱਸ. ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਸਿਹਤ 'ਚ ਪਹਿਲਾ ਨਾਲੋਂ ਕਾਫ਼ੀ ਸੁਧਾਰ ਹੈ।
ਸ਼ਰੁਤੀ ਮੋਦੀ ਦੇ ਵਕੀਲ ਦਾ ਦਾਅਵਾ, ਸੁਸ਼ਾਂਤ ਤੇ ਰੀਆ ਚੱਕਰਵਰਤੀ ਨੂੰ ਇਹ ਸਖ਼ਸ਼ ਕਰਦਾ ਸੀ ਡਰੱਗ ਸਪਲਾਈ
NEXT STORY