ਕਿਸ਼ਨਗੜ੍ਹ— ਅਜ਼ਮੇਰ ਦੇ ਕਿਸ਼ਨਗੜ੍ਹ 'ਚ ਵੀਰਵਾਰ ਨੂੰ ਇਕ ਟਰੱਕ ਅਤੇ ਮਾਰੂਤੀ ਵੈਨ ਦੀ ਟੱਕਰ ਹੋ ਗਈ। ਜਿਸ ਨਾਲ ਵੈਨ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਵੈਨ ਦੇ ਪਰਖੱਚੇ ਉਡ ਗਏ। ਵੈਨ ਤੋਂ ਇਕ ਹੀ ਪਰਿਵਾਰ ਦੇ 8 ਲੋਕ ਤੇਜ਼ਾਜੀ ਦੇ ਦਰਸ਼ਨ 'ਤੇ ਭੀਲਵਾੜਾ ਵਾਪਸ ਆ ਰਹੇ ਸੀ।

ਇਕ ਪਰਿਵਾਰ ਰੂਪਨਗੜ੍ਹ ਅਤੇ ਕਿਸ਼ਨਗੜ੍ਹ ਵਿਚਕਾਰ ਸੁਰਸੁਰਾ ਧਾਮ ਸਥਿਤ ਤੇਜ਼ਾਜੀ ਦੇ ਦਰਸ਼ਨ ਕਰਕੇ ਵੇਨ ਤੋਂ ਭੀਲਵਾੜਾ ਆ ਰਹੇ ਸੀ। ਵੈਨ 'ਚ 8 ਮਰਦ ਸਵਾਰ ਸਨ। ਟੱਕਰ ਨਾਲ ਵੈਨ ਦੇ ਪਰਖੱਚੇ ਉਡ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਸਵਾਰੇ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵੈਨ 'ਚ ਸਵਾਰ ਲੋਕ ਵੈਨ 'ਚ ਫਸ ਗਏ।

ਜ਼ੋਰ ਦੇ ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਪਿੰਡ ਵਾਸੀ ਆਏ। ਪਿੰਡ ਵਾਸੀਆਂ ਨੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕੱਢਿਆ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਲਤ ਨਾਜ਼ੁਕ ਹੋਣ ਕਰਕੇ ਜ਼ਖਮੀਆਂ ਨੂੰ ਅਜਮੇਰ ਦੇ ਜੇ.ਐਲ.ਐਨ ਰੈਫਰ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਮੋਰਚਰੀ ਘਰ ਰੱਖਵਾ ਦਿੱਤਾ ਗਿਆ ਹੈ।

ਮਹਿਲਾ ਖਿਡਾਰਣ ਨੂੰ ਕ੍ਰਿਕਟ ਨਾ ਖੇਡਣ ਲਈ ਧਮਕਾਉਂਦਾ ਸੀ ਭਰਾ, ਮਾਮਲਾ ਦਰਜ
NEXT STORY