ਕੋਇੰਬਟੂਰ (ਭਾਸ਼ਾ)- ਤਾਮਿਲਨਾਡੂ ਦੇ ਕੋਇੰਬਟੂਰ 'ਚ ਸ਼ੁੱਕਰਵਾਰ ਤੜਕੇ ਇਕ ਵੈਨ ਦੇ 120 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ ਉਸ 'ਚ ਸਵਾਰ ਤਿੰਨ ਵਿਦਿਆਰਥੀਆਂ ਦੀਆਂ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਥੋਂਡਾਮੁਥੁਰ ਦੇ ਖੇਤ 'ਚ ਸਥਿਤ ਖੂਹ 'ਚ 80 ਫੁੱਟ ਤੋਂ ਜ਼ਿਆਦਾ ਪਾਣੀ ਸੀ ਅਤੇ ਵਿਦਿਆਰਥੀ ਵੈਨ ਤੋਂ ਬਾਹਰ ਨਹੀਂ ਆ ਸਕੇ ਅਤੇ ਪਾਣੀ 'ਚ ਡੁੱਬ ਗਏ। ਉਨ੍ਹਾਂ ਦੱਸਿਆ ਕਿ 18 ਸਾਲਾ ਇਕ ਵਿਦਿਆਰਥੀ ਲਾਪਰਵਾਹੀ ਨਾਲ ਵੈਨ ਚਲਾ ਰਿਹਾ ਸੀ ਅਤੇ ਉਹ ਗੱਡੀ ਤੋਂ ਕੰਟਰੋਲ ਗੁਆ ਬੈਠਾ। ਉਹ ਘਟਨਾ 'ਚ ਜ਼ਖ਼ਮੀ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਬਚਾਅ ਸੇਵਾ ਦੇ ਕਰਮੀਆਂ ਨੇ ਗੱਡੀ 'ਚੋਂ ਇਕ ਲਾਸ਼ ਬਾਹਰ ਕੱਢਣ ਲਈ ਕ੍ਰੇਨ ਦਾ ਇਸਤੇਮਾਲ ਕੀਤਾ। ਪੁਲਸ ਅਨੁਸਾਰ, ਬਾਕੀ ਲਾਸ਼ਾਂ ਅਤੇ ਗੱਡੀ ਨੂੰ ਖੂਹ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੂਚਨਾ ਹੈ ਕਿ ਵਿਦਿਆਰਥੀ ਇਕ ਕਲੱਬ 'ਚ ਓਨਮ ਉਤਸਵ ਮਨਾ ਕੇ ਸ਼ਹਿਰ ਪਰਤ ਰਹੇ ਸਨ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਜੰਮੂ-ਕਸ਼ਮੀਰ ’ਚ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਫੜਾਈਆਂ ਜਾ ਰਹੀਆਂ ਬੰਦੂਕਾਂ
NEXT STORY