ਵਾਰਾਣਸੀ— ਚੀਨ 'ਚ ਫੈਲਿਆ ਜਾਨਲੇਵਾ ਕੋਰੋਨਾ ਵਾਇਰਸ ਨੇ ਕਰੀਬ 101 ਦੇਸ਼ਾਂ 'ਚ ਦਹਿਸ਼ਤ ਫੈਲਾ ਰੱਖੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ 47 ਮਾਮਲੇ ਸਾਹਮਣੇ ਆਏ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਲੋਕਾਂ ਨੂੰ ਸਾਰੇ ਸਾਵਧਾਨੀ ਉਪਾਅ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ, ਉੱਥੇ ਹੀ ਵਾਰਾਣਸੀ ਸਥਿਤ ਪ੍ਰਹਿਲਾਦੇਸ਼ਵਰ ਮੰਦਰ ਦੇ ਸ਼ਿਵਲਿੰਗ ਨੂੰ ਮਾਸਕ ਪਹਿਨਾ ਦਿੱਤਾ ਹੈ। ਬਸ ਇੰਨਾ ਹੀ ਨਹੀਂ ਭਗਵਾਨ ਨੂੰ ਪੋਸਟਰਾਂ ਨਾਲ ਢੱਕਿਆ ਗਿਆ ਹੈ। ਮੰਦਰ 'ਚ ਪੂਜਾ ਕਰਨ ਆਉਣ ਵਾਲੇ ਲੋਕਾਂ ਨੂੰ ਸ਼ਿਵਲਿੰਗ ਅਤੇ ਭਗਵਾਨ ਦੀਆਂ ਹੋਰ ਮੂਰਤੀਆਂ ਨੂੰ ਨਾ ਛੂਹਣ ਦੀ ਅਪੀਲ ਕੀਤੀ ਗਈ ਹੈ।

ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਪੂਰੇ ਦੇਸ਼ 'ਚ ਫੈਲ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਅਸੀਂ ਭਗਵਾਨ ਸ਼ਿਵ ਨੂੰ ਮਾਸਕ ਪਹਿਨਾਇਆ ਹੈ। ਇਹ ਠੀਕ ਉਵੇਂ ਹੀ ਹੈ, ਜਿਵੇਂ ਅਸੀਂ ਗਰਮੀ 'ਚ ਮੰਦਰ 'ਚ ਏਸੀ ਲਾਉਂਦੇ ਹਾਂ। ਜੇਕਰ ਕਈ ਲੋਕ ਭਗਵਾਨ ਸ਼ਿਵ ਦੀ ਮੂਰਤੀ ਨੂੰ ਛੂਹਣਗੇ ਤਾਂ ਵਾਇਰਸ ਫੈਲਣ ਦੀ ਸੰਭਾਵਨਾ ਵਧ ਜਾਵੇਗੀ। ਮੰਦਰ ਵਿਚ ਕਈ ਲੋਕ ਮਾਸਕ ਪਹਿਨ ਕੇ ਪੂਜਾ ਕਰਦੇ ਦੇਖੇ ਜਾ ਸਕਦੇ ਹਨ ਤੇ ਫਿਰ ਭਗਵਾਨ ਨੂੰ ਵੀ ਮਾਸਕ ਪਹਿਨਾਉਣਾ ਜ਼ਰੂਰੀ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਸੋਮਵਾਰ ਤਕ ਕੋਰੋਨਾ ਵਾਇਰਸ ਨਾਲ ਪੀੜਤ ਕੁੱਲ 47 ਮਾਮਲੇ ਸਾਹਮਣੇ ਆਏ ਹਨ। ਦੇਰ ਰਾਤ ਦੁਬਈ ਤੋਂ ਪੁਣੇ ਦੇ ਦੋ ਵਿਅਕਤੀਆਂ 'ਚ ਵਾਇਰਸ ਦੇ ਲੱਛਣ ਪਾਏ ਗਏ ਹਨ। ਦੋਵੇਂ ਪੁਣੇ ਦੇ ਇਕ ਹਸਪਤਾਲ 'ਚ ਭਰਤੀ ਹਨ। ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ। ਵਾਇਰਸ ਦੀ ਜਾਂਚ ਲਈ ਦੇਸ਼ ਭਰ 'ਚ 52 ਲੈਬ ਬਣਾਈਆਂ ਗਈਆਂ ਹਨ। ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਵਾਇਰਸ ਦਾ ਪਤਾ ਲੱਗ ਸਕੇ। ਇਸ ਵਾਇਰਸ ਦਾ ਕੇਂਦਰ ਚੀਨ ਦਾ ਸ਼ਹਿਰ ਵੁਹਾਨ ਹੈ, ਜਿੱਥੋਂ ਬੀਤੀ ਦਸੰਬਰ ਨੂੰ ਇਹ ਵਾਇਰਸ ਫੈਲਿਆ। ਦੁਨੀਆ ਭਰ 'ਚ 4,000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ 'ਚ ਹਨ।
ਹੋਲੀ ਦੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਭਾਅ
NEXT STORY