ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ 'ਚ 7 ਪੁਲਸ ਕਰਮਚਾਰੀਆਂ ਸਮੇਤ 8 ਨਵੇਂ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਇੱਥੇ ਗਲੋਬਲ ਮਹਾਮਾਰੀ ਦੀ ਲਪੇਟ 'ਚ ਆਉਣ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਭਰ 'ਚ ਪਿਛਲੇ ਇਕ ਮਹੀਨੇ ਤੋਂ ਲਾਕਡਾਊਨ ਲੱਗਾ ਹੋਇਆ ਹੈ, ਜੋ 3 ਮਈ ਤੱਕ ਚਲੇਗਾ। ਇਸ ਵਿਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ 'ਚ ਲਾਕਡਾਊਨ ਦਾ ਪਾਲਣ ਕਰਵਾਉਣ ਵਾਲੇ ਪੁਲਸ ਕਰਮਚਾਰੀ ਖੁਦ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋ ਗਏ ਹਨ।
ਜ਼ਿਲਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ ਤੋਂ 95 ਜਾਂਚ ਰਿਪੋਰਟ ਪ੍ਰਾਪਤ ਹੋਈਆਂ ਸਨ, ਜਿਨਾਂ 'ਚੋਂ 8 ਪਾਜ਼ੀਟਿਵ ਅਤੇ 87 ਨੈਗੇਟਿਵ ਪਾਈਆਂ ਗਈਆਂ ਹਨ। ਜਿਨਾਂ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨਾਂ 'ਚੋਂ ਇਕ ਉੱਪ ਨਿਰੀਖਕ, 3 ਹੈੱਡ ਕਾਂਸਟੇਬਲ ਅਤੇ ਇੰਨੇ ਹੀ ਸਿਪਾਹੀ ਸ਼ਾਮਲ ਹਨ। ਇਹ 7 ਪੁਲਸ ਵਾਲੇ ਇਕ ਹੀ ਚੌਕੀ 'ਤੇ ਤਾਇਨਾਤ ਸਨ। ਇਸ ਤੋਂ ਇਲਾਵਾ ਪਿਤਰਕੁੰਡਾ (ਬਫਰ ਜੋਨ) ਨੇੜੇ ਇਕ 39 ਸਾਲਾ ਵਿਅਕਤੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।
ਪੱਛਮੀ ਬੰਗਾਲ 'ਚ ਸਿਹਤ ਵਿਭਾਗ ਤੱਕ ਪਹੁੰਚਿਆ ਕੋਰੋਨਾ, ਸੀਨੀਅਰ ਅਧਿਕਾਰੀ ਦੀ ਮੌਤ
NEXT STORY