ਨਵੀਂ ਦਿੱਲੀ (ਸੁਮਿਤ ਖੰਨਾ)— ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਯਾਨੀ ਕਿ ਸ਼ਨੀਵਾਰ ਨੂੰ 5ਵੇਂ ਦੌਰ ਦੀ ਬੈਠਕ ਚੱਲ ਰਹੀ ਹੈ। ਇਸ ਬੈਠਕ 'ਚ ਕੀ ਕੋਈ ਹੱਲ ਨਿਕਲੇਗਾ ਜਾਂ ਨਹੀਂ ਇਹ ਤਾਂ ਬੈਠਕ ਤੋਂ ਬਾਅਦ ਹੀ ਸਾਫ਼ ਹੋ ਸਗੇਗਾ। ਦਿੱਲੀ ਸਥਿਤ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਚੱਲ ਰਹੀ ਹੈ। ਕਿਸਾਨਾਂ ਨੇ ਅੱਜ ਵੀ ਸਰਕਾਰੀ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਲਈ ਦੁਪਹਿਰ ਦਾ ਭੋਜਨ ਲੰਗਰ ਦੇ ਰੂਪ 'ਚ ਅੱਜ ਵੀ ਗੁਰੂ ਘਰ ਤੋਂ ਆਇਆ।
ਇਹ ਵੀ ਪੜ੍ਹੋ : ਸਰਕਾਰ ਨਾਲ ਬੈਠਕ ਤੋਂ ਪਹਿਲਾਂ ਬੋਲੇ ਕਿਸਾਨ ਨੇਤਾ- ਅੱਜ ਹੋਵੇਗੀ ਆਰ-ਪਾਰ ਦੀ ਲੜਾਈ
ਇਹ ਲੰਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਿਆਰ ਕੀਤਾ ਗਿਆ ਅਤੇ ਉਹ ਲੰਗਰ ਹੀ ਬੈਠਕ 'ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਲਈ ਭੇਜਿਆ ਗਿਆ।
ਓਧਰ ਦਿੱਲੀ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸਾਨਾਂ ਦੀ ਮੰਗ ਸੀ, ਤਾਂ ਇਕ ਸ਼ਰਧਾ ਦੇ ਤੌਰ 'ਤੇ ਅਤੇ ਲੰਗਰ ਪ੍ਰਤੀ ਉਨ੍ਹਾਂ ਦੀ ਜੋ ਆਸਥਾ ਹੈ, ਉਸ ਨੂੰ ਪੂਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: PM ਮੋਦੀ ਦੀ ਬੈਠਕ ਖ਼ਤਮ, ਨਵਾਂ ਫਾਰਮੂਲਾ ਪੇਸ਼ ਕਰਨ ਦੀ ਤਿਆਰੀ 'ਚ ਸਰਕਾਰ
ਕਿਸਾਨਾਂ ਦੇ ਨੁਮਾਇੰਦਿਆਂ ਲਈ ਲੰਗਰ ਕਾਰ ਸੇਵਾ ਵਾਹਨ ਜ਼ਰੀਏ ਵਿਗਿਆਨ ਭਵਨ ਪੁੱਜਾ। ਕਿਸਾਨ ਨੇ ਇਹ ਲੰਗਰ ਵਿਗਿਆਨ ਭਵਨ 'ਚ ਹੀ ਜ਼ਮੀਨ ਹੇਠਾਂ ਬੈਠ ਕੇ ਖਾਧਾ। ਦੱਸ ਦੇਈਏ ਕਿ 3 ਦਸੰਬਰ ਨੂੰ ਵੀ 4 ਦੌਰੇ ਦੀ ਗੱਲਬਾਤ ਦੌਰਾਨ ਕਿਸਾਨਾਂ ਨੇ ਸਰਕਾਰ ਵਲੋਂ ਆਫਰ ਕੀਤਾ ਗਿਆ ਭੋਜਨ ਨਹੀਂ ਖਾਧਾ ਸੀ ਅਤੇ ਬਾਹਰੋਂ ਲੰਚ ਮੰਗਵਾ ਕੇ ਖਾਧਾ ਸੀ।
ਇਹ ਵੀ ਪੜ੍ਹੋ : ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਨਵਾਂ ਰੰਗ, ਨੌਜਵਾਨਾਂ ਨੇ 'ਕਲਮ' ਨਾਲ ਦਿੱਤਾ ਕੇਂਦਰ ਨੂੰ ਜਵਾਬ (ਤਸਵੀਰਾਂ)
ਨੋਟ: ਕਿਸਾਨਾਂ ਨੇ ਨਹੀਂ ਖਾਧਾ ਸਰਕਾਰੀ ਭੋਜਨ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ
ਕਿਸਾਨ ਅੰਦੋਲਨ: ਪੰਜਾਬ ਨੂੰ ਸਮਝਣ 'ਚ ਨਾਕਾਮ ਰਹੀ ਮੋਦੀ ਸਰਕਾਰ,ਆਖ਼ਿਰ ਕਿੱਥੇ ਹੋਈ ਗ਼ਲਤੀ
NEXT STORY