ਨਵੀਂ ਦਿੱਲੀ- ਉਪ-ਰਾਸ਼ਟਰਪਤੀ ਜਗਦੀਪ ਧਨਖੜ ਸ਼ਨੀਵਾਰ ਨੂੰ ਰਾਜਸਥਾਨ ਦਾ ਦੌਰਾ ਕਰਨਗੇ ਅਤੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਜੋਧਪੁਰ ਜਾਣਗੇ। ਉਪ-ਰਾਸ਼ਟਪਤੀ ਦਫਤਰ ਨੇ ਸ਼ੁੱਕਰਾਵਰ ਨੂੰ ਇਹ ਦੱਸਿਆ ਕਿ ਇਕ ਦਿਨਾ ਦੌਰੇ 'ਚ ਧਨਖੜ ਦੇ ਨਾਲ ਉਨ੍ਹਾਂ ਦੀ ਪਤਨੀ ਡਾਕਟਰ ਸੁਦੇਸ਼ ਧਨਖੜ ਵੀ ਹੋਵੇਗੀ।
ਧਨਖੜ ਸੂਰਤਗੜ੍ਹ 'ਚ ਸੈਂਟਰਲ ਸਟੇਟ ਫਾਰਮ ਅਤੇ ਜੋਧਪੁਰ 'ਚ ਸੈਂਟਰਲ ਐਰੀਡ ਜ਼ੋਨ ਰਿਸਰਚ ਸੈਂਟਰ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਪ-ਰਾਸ਼ਟਰਪਤੀ ਹਨੂੰਮਾਨਗੜ੍ਹ ਸਥਿਤ ਗੋਗਾਮੇੜੀ ਮੰਦਰ ਵੀ ਜਾਣਗੇ।
ਧਰਮ ਪਰਿਵਰਤਨ ਅਤੇ ਹਿੰਦੂ ਧਰਮ ਬਾਰੇ ਬੋਲੇ ਫ੍ਰਾਂਸਿਸੀ ਪੱਤਰਕਾਰ ਫ੍ਰਾਂਸਵਾ ਗੌਟੀਅਰ, ਕਹੀਆਂ ਵੱਡੀਆਂ ਗੱਲਾਂ
NEXT STORY