ਮੁੰਬਈ- ਦੇਸ਼ ਵਿਚ ਸਿਜੇਰੀਅਨ ਡਿਲੀਵਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਆਈ. ਆਈ. ਟੀ. ਮਦਰਾਸ ਵਲੋਂ ਕੀਤੀ ਗਈ ਇਕ ਰਿਸਰਚ 'ਚ ਸਾਹਮਣੇ ਆਇਆ ਹੈ ਕਿ ਸਾਲ 2016 ਵਿਚ ਦੇਸ਼ ਦੇ ਸਾਰੇ ਡਿਲੀਵਰੀ ਦੇ ਮਾਮਲਿਆਂ ਵਿਚ ਸੀ-ਸੈਕਸ਼ਨ ਦੇ ਕੇਸ 17.2 ਫ਼ੀਸਦੀ ਸਨ, ਜੋ ਕਿ 2021 ਵਿਚ ਵੱਧ ਕੇ 21.5 ਫ਼ੀਸਦੀ ਹੋ ਗਏ। ਯਾਨੀ ਕਿ ਦੇਸ਼ ਵਿਚ ਹਰ 5ਵੇਂ ਬਚੇ ਦਾ ਜਨਮ ਸੀ-ਸੈਕਸ਼ਨ ਨਾਲ ਹੋ ਰਿਹਾ ਹੈ।
ਉੱਥੇ ਹੀ ਸਰਕਾਰੀ ਹਸਪਤਾਲ ਵਿਚ 14.3 ਫ਼ੀਸਦੀ ਡਿਲੀਵਰੀ ਸਿਜੇਰੀਅਨ ਨਾਲ ਹੁੰਦੀ ਹੈ, ਜਦਕਿ ਪ੍ਰਾਈਵੇਟ ਸੈਕਟਰ ਦੇ ਹਸਪਤਾਲਾਂ ਵਿਚ 2016 ਵਿਚ 43.1 ਫ਼ੀਸਦੀ ਸੀ-ਸੈਕਸ਼ਨ ਹੁੰਦਾ ਸੀ, ਜੋ ਕਿ 2021 'ਚ ਵੱਧ ਕੇ 47.4 ਫ਼ੀਸਦੀ ਹੋ ਗਿਆ ਹੈ। ਪ੍ਰਾਈਵੇਟ ਵਿਚ ਲੱਗਭਗ 2 ਵਿਚੋਂ 1 ਡਿਲੀਵਰੀ ਸਿਰੇਜੀਅਨ ਨਾਲ ਹੁੰਦੀ ਹੈ।
ਕੀ ਹੈ ਸਿਰੇਜੀਅਨ ਮਾਮਲੇ ਵੱਧਣ ਦਾ ਕਾਰਨ?
ਦਰਅਸਲ ਸ਼ਹਿਰਾਂ ਵਿਚ ਕਈ ਔਰਤਾਂ ਦੇਰੀ ਨਾਲ ਬੱਚੇ ਚਾਹੁੰਦੀਆਂ ਹਨ, ਜਿਸ ਨਾਲ ਮੁਸ਼ਕਲਾਂ ਵੱਧਦੀਆਂ ਹਨ। ਡਿਲੀਵਰੀ ਦੇ ਸਮੇਂ ਬੱਚੇ ਦੀ ਧੜਕਨ ਵਿਚ ਥੋੜ੍ਹੀ ਗਿਰਾਵਟ ਹੋਵੇ ਤਾਂ ਡਾਕਟਰ ਵਲੋਂ ਸਿਰੇਜੀਅਨ ਦੀ ਸਲਾਹ ਦਿੱਤੀ ਜਾਂਦੀ ਹੈ। ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੇ ਕਈ ਕੇਸ ਆਉਂਦੇ ਹਨ। ਮਾਂ-ਬੱਚੇ ਲਈ ਖ਼ਤਰੇ ਨੂੰ ਵੇਖਦੇ ਹੋਏ ਸਿਰੇਜੀਅਨ ਡਿਲੀਵਰੀ ਤੋਂ ਇਲਾਵਾ ਕੋਈ ਬਦਲ ਨਹੀਂ ਬਚਦਾ ਹੈ।
‘ ਭੈਣ ਜੀ’ ਦੀ ਪ੍ਰਸਿੱਧੀ ’ਚ ਆਈ ਗਿਰਾਵਟ
NEXT STORY