ਵਿਦਿਸ਼ਾ - ਮੱਧ ਪ੍ਰਦੇਸ਼ ਦੀ ਵਿਦਿਸ਼ਾ ਪੁਲਸ ਨੇ ਇੱਕ ਅਜਿਹੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਵਿਦਿਸ਼ਾ ਪੁਲਸ ਨਾਲ ਨਗਰ ਰੱਖਿਆ ਕਮੇਟੀ ਦੇ ਮੈਂਬਰ ਵਜੋਂ ਕੰਮ ਕਰਦਾ ਰਿਹਾ ਅਤੇ ਉਸ ਨੂੰ ਕਈ ਮੌਕਿਆਂ 'ਤੇ ਕੁਲੈਕਟਰ ਅਤੇ ਐੱਸ.ਪੀ. ਨੇ ਸਨਮਾਨਿਤ ਵੀ ਕੀਤਾ।
ਮਾਮਲਾ ਵਿਦਿਸ਼ਾ ਦੇ ਕੁਮਾਰ ਗਲੀ ਮੁਹੱਲੇ ਵਿੱਚ ਰਹਿਣ ਵਾਲੇ ਅਖਿਲੇਸ਼ ਸੋਨੀ ਦਾ ਹੈ ਜੋ ਪੇਸ਼ੇ ਤੋਂ ਡਰਾਈਵਰ ਹੈ ਅਤੇ ਉਸੇ ਮਕਾਨ ਵਿੱਚ ਰਹਿਣ ਵਾਲੀ ਇੱਕ ਪੀੜਤਾ ਨੂੰ ਨੌਕਰੀ ਦਿਵਾਉਣ ਦੇ ਨਾਮ 'ਤੇ ਉਸ ਨਾਲ ਇਸ ਨੇ ਨਾਜਾਇਜ਼ ਸੰਬੰਧ ਬਣਾਏ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਮਜ਼ਬੂਰੀ ਵਿੱਚ ਪੀੜਤਾ ਨੇ ਕੋਤਵਾਲੀ 'ਚ ਸ਼ਰਨ ਲਈ, ਪੁਲਸ ਨੇ ਦੋਸ਼ੀ ਅਖਿਲੇਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੋਸ਼ੀ ਨੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਇੱਕ ਜਨਾਨੀ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਕੁਕਰਮ ਕਰ ਗਲਤ ਉਦੇਸ਼ ਨਾਲ ਉਸ ਦਾ ਅਸ਼ਲੀਲ ਵੀਡੀਓ ਬਣਾਇਆ। ਜਨਾਨੀ ਨੂੰ ਵੀਡੀਓ ਵਾਇਰਲ ਕਰਣ ਦੀ ਧਮਕੀ ਵੀ ਦਿੱਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤਾ ਨੇ ਥਾਣਾ ਕੋਤਵਾਲੀ ਵਿੱਚ ਦੋਸ਼ੀ ਖ਼ਿਲਾਫ਼ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ- ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'
ਪੁਲਸ ਨੇ ਇਸ ਮਾਮਲੇ 'ਚ ਨੋਟਿਸ ਲੈ ਕੇ ਪੀਡ਼ਤ ਜਨਾਨੀ ਦਾ ਮੈਡੀਕਲ ਕਰਾ ਲਿਆ ਹੈ ਅਤੇ ਦੋਸ਼ੀ ਖਿਲਾਫ ਕਾਰਵਾਈ ਕਰਦੇ ਹੋਏ ਮੋਬਾਇਲ ਅਤੇ ਸਮੱਗਰੀ ਜ਼ਬਤ ਕੀਤੀ ਅਤੇ ਅਦਾਲਤ ਸਾਹਮਣੇ ਭੇਜੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੀਡ਼ਤ ਜਨਾਨੀ ਆਪਣੇ ਪਰਿਵਾਰ ਨਾਲ ਰਹਿੰਦੀ ਹੈ ਅਤੇ ਇਸ ਬਿਲਡਿੰਗ ਵਿੱਚ ਦੋਸ਼ੀ ਵੀ ਉੱਪਰ ਵਾਲੀ ਮੰਜਿਲ 'ਤੇ ਕਮਰੇ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ- 'ਮੇਰੀ ਮੌਤ ਲਈ ਮੋਦੀ ਜ਼ਿੰਮੇਦਾਰ' ਅਧਿਆਪਕ ਨੇ ਫੇਸੁਬੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ (ਵੀਡੀਓ)
ਇਸ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਇਹ ਹੈ ਕਿ ਜਦੋਂ ਪੁਲਸ ਦੀ ਸਹਾਇਤਾ ਕਰਣ ਵਾਲਾ ਖੁਦ ਅਜਿਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਵੇ ਤਾਂ ਉਹ ਕੀ ਕਿਸੇ ਨੂੰ ਇੰਸਾਫ ਦਿਵਾਏਗਾ। ਦੋਸ਼ੀ ਅਖਿਲੇਸ਼ ਸੋਨੀ ਲੰਬੇ ਸਮੇਂ ਤੋਂ ਨਗਰ ਸੁਰੱਖਿਆ ਕਮੇਟੀ ਦਾ ਮੈਂਬਰ ਹੈ ਅਤੇ ਇਸ ਦੋਸ਼ੀ ਨੂੰ ਵਿਦਿਸ਼ਾ ਕੁਲੈਕਟਰ, ਐੱਸ.ਪੀ. ਵੱਲੋਂ ਸ਼ਹਿਰ ਦੀਆਂ ਸਰਗਰਮੀਆਂ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ।
ਥਾਣਾ ਕੋਤਵਾਲੀ ਦੇ ਟੀ.ਆਈ. ਵੀਰੇਂਦਰ ਝਾ ਨੇ ਦੱਸਿਆ ਕਿ ਪੀੜਤਾ ਵੱਲੋਂ ਸੋਮਵਾਰ ਨੂੰ ਰਿਪੋਰਟ ਕੀਤੀ ਗਈ। ਦੋਸ਼ੀ ਅਖਿਲੇਸ਼ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਨੂੰ ਕਾਨੂੰਨੀ ਹਿਰਾਸਤ ਵਿੱਚ ਭੇਜਿਆ ਜਾ ਰਿਹਾ ਹੈ। ਆਈ.ਟੀ. ਐਕਟ ਦੀਆਂ ਧਾਰਾਵਾਂ ਵੀ ਇਸ ਮਾਮਲੇ ਵਿੱਚ ਲੱਗੀਆਂ ਹਨ। ਜਿਸ ਮੋਬਾਇਲ ਨਾਲ ਵੀਡੀਓ ਤਿਆਰ ਕੀਤੀ ਗਈ ਹੈ ਅਤੇ ਜਿੱਥੇ-ਜਿੱਥੇ ਸਰਕੁਲੇਟ ਕੀਤਾ ਗਿਆ, ਇਸ ਸਭ ਚੀਜ਼ਾਂ 'ਤੇ ਵੀ ਕਾਰਵਾਈ ਕਰਕੇ ਸਾਰੀ ਸਮੱਗਰੀ ਜ਼ਬਤ ਕਰ ਲਈ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
'ਮੇਰੀ ਮੌਤ ਲਈ ਮੋਦੀ ਜ਼ਿੰਮੇਦਾਰ' ਅਧਿਆਪਕ ਨੇ ਫੇਸੁਬੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY