ਠਿਯੋਗ(ਵਿਕਾਸ)— ਠਿਯੋਗ ਵਿਧਾਨਸਭਾ ਇਲਾਕੇ 'ਚ ਨਾਮਜ਼ਦ ਰੱਦ ਹੋਣ ਤੋਂ ਬਾਅਦ ਕਾਂਗਰਸ ਸਰਕਾਰ ਦੀ ਸੀਨੀਅਰ ਮੰਤਰੀ ਵਿਦਿਆ ਸਟੋਕਸ ਨੇ ਹੁਣ ਖੁਦ ਇਸ ਮਾਮਲੇ 'ਚ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜਾਣਕਾਰੀ ਅਨੁਸਾਰ ਵਿਦਿਆ ਨੇ ਹਾਈਕੋਰਟ 'ਚ ਪਟੀਸ਼ਨ ਲਗਾਈ ਹੈ, ਇੱਥੇ ਉਨ੍ਹਾਂ ਵੱਲੋਂ ਰਿਟਰਨਿੰਗ ਅਫਸਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਚੋਣ ਕਮੀਸ਼ਨ ਨੇ ਠਿਯੋਗ ਤੋਂ ਕਾਂਗਰਸ ਉਮੀਦਵਾਰ ਵਿਦਿਆ ਸਟੋਕਸ ਦਾ ਨਾਮਜ਼ਦ ਪੱਤਰ ਰੱਦ ਕਰ ਦਿੱਤਾ ਸੀ। ਨਾਮਜ਼ਦ ਰੱਦ ਹੋਣ ਕਾਰਨ ਜ਼ਰੂਰੀ ਦਸਤਾਵੇਜਾਂ ਦਾ ਪੂਰਾ ਨਹੀਂ ਹੋਣਾ ਸੀ, ਜਿਸ ਕਰਕੇ ਕਮੀਸ਼ਨ ਚੋਣ ਨੇ ਉਨ੍ਹਾਂ 'ਤੇ ਪਰਚੇ 'ਤੇ ਮੋਹਰ ਨਹੀਂ ਲਗਾਈ ਅਤੇ ਉਸ ਨੂੰ ਖਾਰਿਜ ਕਰ ਦਿੱਤਾ ਸੀ। ਐੈੱਸ. ਡੀ. ਐੈੱਮ. ਨੇ ਨਾਮਜ਼ਦ ਰੱਦ ਹੋਣ ਦੀ ਪੁਸ਼ਟੀ ਕੀਤੀ ਸੀ। ਨਾਮਜ਼ਦ ਦੇ ਆਖਿਰੀ ਦਿਨ ਵਿਦਿਆ ਅਤੇ ਦੀਪਕ ਰਾਠੋੜ ਨੇ ਕਾਂਗਰਸ ਦੇ ਨਿਸ਼ਾਨ 'ਤੇ ਆਪਣੇ-ਆਪਣੇ ਨਾਮਜ਼ਦ ਪੱਤਰ ਜਮਾ ਕਰਵਾਏ ਸਨ।
ਇਸ ਗੱਲ 'ਤੇ ਫਸਿਆ ਪੇਚ
ਵਿਦਿਆ ਕੋਲ ਸਰਕਾਰੀ ਪੱਤਰ ਪ੍ਰਦੇਸ਼ ਕਾਂਗਰਸ ਅਧਿਕਾਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਸੀ, ਨਾ ਕਿ ਆਸਕਰ ਫਰਨਾਡਿਸ ਵੱਲੋਂ ਸੀ। ਇੱਥੇ ਗੱਲ ਅਟਕ ਰਹੀ ਹੈ ਕੀ ਸੁੱਖੂ ਇਸ ਲਈ ਅਧਿਕਾਰਕ ਹੈ ਜਾਂ ਨਹੀਂ। ਮੰਗਲਵਾਰ ਨੂੰ ਭਾਜਪਾ ਅਤੇ ਮਾਕਪਾ ਨੇ ਉਨ੍ਹਾਂ ਦੀ ਅਰਜੀ 'ਤੇ ਇਤਰਾਜ ਪ੍ਰਗਟ ਕਰਦੇ ਹੋਏ ਚੋਣ ਅਧਿਕਾਰੀ ਨਾਲ ਗੱਲਬਾਤ ਕੀਤੀ। ਦੋਵਾਂ ਪਾਰਟੀਆਂ ਦਾ ਕਹਿਣਾ ਹੈ ਕਿ ਇਕ ਹੀ ਪਾਰਟੀ 'ਚ 2 ਉਮੀਦਵਾਰਾਂ ਨੇ ਨਾਮਜ਼ਦ ਕੀਤਾ ਹੈ, ਜੋ ਕਿ ਠੀਕ ਨਹੀਂ ਹੈ।
ਆਤਮ-ਹੱਤਿਆ ਖਿਲਾਫ ਮੁਹਿੰਮ ਚਲਾਉਣ ਵਾਲੀ ਬਾਈਕਰ ਸਨਾ ਦੀ ਸੜਕ ਹਾਦਸੇ 'ਚ ਮੌਤ
NEXT STORY