ਹਨੋਈ/ਨਵੀਂ ਦਿੱਲੀ (ਬਿਊਰੋ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਤਿੰਨ ਦਿਨੀ ਵੀਅਤਨਾਮ ਦੌਰੇ 'ਤੇ ਹਨ। ਇੱਥੇ ਵੀਅਤਨਾਮ ਦੀ ਰਾਜਧਾਨੀ ਹਨੋਈ ਸਥਿਤ ਨੈਸ਼ਨਲ ਅਸੈਂਬਲੀ ਹਾਊਸ ਦੀ ਪ੍ਰਧਾਨ ਗੁਯੇਨ ਥੀ ਕਿਮ ਨਗਨ ਨੇ ਰਾਸ਼ਟਰਪਤੀ ਕੋਵਿੰਦ ਦਾ ਸਵਾਗਤ ਕੀਤਾ।
ਇਸ ਦੇ ਨਾਲ ਹੀ ਰਾਸ਼ਟਰਪਤੀ ਕੋਵਿੰਦ ਦਾ ਛੋਟੇ ਬੱਚਿਆਂ ਨੇ ਵੀ ਸ਼ਾਨਦਾਰ ਸਵਾਗਤ ਕੀਤਾ।

ਨੈਸ਼ਨਲ ਅਸੈਂਬਲੀ ਹਾਊਸ ਨੂੰ ਸੰਬੋਧਿਤ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਅਜਿਹਾ ਸਹਿਯੋਗ ਮਾਡਲ ਪੇਸ਼ ਕਰਦਾ ਹੈ, ਜਿਸ ਵਿਚ ਦੋਸਤਾਂ ਦੀ ਚੋਣ ਨਹੀਂ ਕਰਨੀ ਪੈਂਦੀ ਸਗੋਂ ਆਪਣੀ ਚੋਣ ਅਤੇ ਮੌਕਿਆਂ ਨੂੰ ਵਧਾਉਣ ਦਾ ਮੌਕਾ ਮਿਲਦਾ ਹੈ। ਇਸ ਨਾਲ ਸਿਰਫ ਇਕ ਨਹੀਂ ਸਗੋਂ ਬਹੁਤ ਸਾਰੇ ਰਸਤੇ ਖੁੱਲ੍ਹਦੇ ਹਨ।

ਉਨ੍ਹਾਂ ਨੇ ਦੱਸਿਆ ਕਿ ਲੱਗਭਗ 2,000 ਸੈਲ ਪਹਿਲਾਂ ਚਾਮ ਸਾਮਰਾਜ ਇਤਿਹਾਸ ਦੀਆਂ ਮਹਾਨ ਸੱਭਿਅਤਾਵਾਂ ਵਿਚੋਂ ਇਕ ਦਾ ਪ੍ਰਤੀਕ ਸੀ। ਵੀਅਤਨਾਮ ਤੋਂ ਇਹ ਸਮੁੰਦਰ ਭਰ ਵਿਚ ਕਾਰੋਬਾਰ ਕਰਦਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਪ੍ਰਾਚੀਨ ਵੀਅਨਤਾਮ ਦੱਖਣੀ ਭਾਰਤ ਦੇ ਪੱਲਵ ਅਤੇ ਚੋਲ ਸਾਮਰਾਜ ਨਾਲ ਵਪਾਰਕ ਸਬੰਧਾਂ ਦਾ ਵਿਕਾਸ ਕਰ ਰਿਹਾ ਸੀ।
ਇਸ ਮਗਰੋਂ ਰਾਸ਼ਟਰਪਤੀ ਕੋਵਿੰਦ ਨੇ ਰਾਸ਼ਟਰੀ ਨਾਇਕਾਂ ਅਤੇ ਸ਼ਹੀਦਾਂ ਦੇ ਸਮਾਰਕ 'ਤੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਅਤਨਾਮ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਦੋ-ਪੱਖੀ ਸਹਿਯੋਗ ਵਧਾਉਣ ਵਿਚ ਖਾਸ ਭੂਮਿਕਾ ਨਿਭਾਉਣ ਲਈ ਸੋਮਵਾਰ ਨੂੰ ਪ੍ਰਸ਼ੰਸਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੇ ਭਾਰਤ ਨਾਲ ਜੁੜਨ, ਸਹਿਯੋਗ ਅਤੇ ਅੱਗੇ ਵੱਧਣ ਲਈ ਨਵੇਂ ਮੌਕਿਆਂ ਦਾ ਲਾਭ ਚੁੱਕਣ ਲਈ ਕਿਹਾ। ਰਾਸ਼ਟਰਪਤੀ ਕੋਵਿੰਦ ਨੇ ਇੱਥੇ ਭਾਰਤੀ ਭਾਈਚਾਰੇ ਦੇ ਇਕ ਪ੍ਰੋਗਰਾਮ ਵਿਚ ਕਿਹਾ,''ਮੈਂ ਤੁਹਾਨੂੰ ਇਸ ਯਾਤਰਾ ਵਿਚ ਗਿਆਨ ਦਾ ਹਿੱਸੇਦਾਰ, ਨਿਵੇਸ਼ਕ ਦੇ ਤੌਰ 'ਤੇ ਅਤੇ ਸੱਭਿਆਚਾਰਕ ਰਾਜਦੂਤ ਦੇ ਰੂਪ ਵਿਚ ਜੁੜਨ ਲਈ ਪ੍ਰੇਰਿਤ ਕਰਦਾ ਹਾਂ।''
ਹੁਣ ਕਰਤਾਰਪੁਰ ਸਾਹਿਬ ਹੋਵੇਗਾ ਨੇੜੇ, 550ਵੇਂ ਪ੍ਰਕਾਸ਼ ਪੁਰਬ ਲਈ ਕੇਂਦਰ ਦੇ ਵੱਡੇ ਐਲਾਨ!
NEXT STORY