ਪਟਨਾ– ਆਮਦਨ ਤੋਂ ਵੱਧ ਸੰਪਤੀ ਮਾਮਲੇ ’ਚ ਵਿਜੀਲੈਂਸ ਵਿਭਾਗ ਨੇ ਬਿਹਾਰ ’ਚ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਘਰ ਛਾਪਾ ਮਾਰਿਆ ਹੈ। ਇਸ ਛਾਪੇ ’ਚ ਕਰੋੜਾਂ ਰੁਪਏ ਅਤੇ ਗਹਿਣੇ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਦੋ ਟਿਕਾਣਿਆਂ ’ਚ ਹੋਈ ਛਾਪੇਮਾਰੀ ’ਚ ਹੁਣ ਤੱਕ ਕਰੀਬ 5 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ- RTO ਅਫ਼ਸਰ ਦੇ ਘਰ ਮਿਲੀ 16 ਲੱਖ ਦੀ ਨਕਦੀ, ਸ਼ਾਨੋ-ਸ਼ੌਕਤ ਵੇਖ ਕੇ ਹੈਰਾਨ ਰਹਿ ਗਏ EOW ਅਧਿਕਾਰੀ

ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਨੇ ਪੇਂਡੂ ਕਾਰਜ ਵਿਭਾਗ ਦੇ ਕਿਸ਼ਨਗੰਜ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸੰਜੇ ਕੁਮਾਰ ਰਾਏ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ। ਸ਼ਨੀਵਾਰ ਨੂੰ ਵਿਜੀਲੈਂਸ ਟੀਮ ਨੇ ਕਿਸ਼ਨਗੰਜ ਅਤੇ ਪਟਨਾ 'ਚ ਸੰਜੇ ਰਾਏ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਟੀਮ ਜਦੋਂ ਇੱਥੇ ਪਹੁੰਚੀ ਤਾਂ ਪਤਾ ਲੱਗਾ ਕਿ ਇੰਜੀਨੀਅਰ ਸਾਰੀ ਨਕਦੀ ਆਪਣੇ ਜੂਨੀਅਰ ਇੰਜੀਨੀਅਰ ਅਤੇ ਕੈਸ਼ੀਅਰ ਕੋਲ ਰੱਖਦਾ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਇੱਥੇ ਛਾਪਾ ਮਾਰ ਕੇ ਕਰੀਬ 5 ਕਰੋੜ ਦੀ ਨਕਦੀ ਬਰਾਮਦ ਕੀਤੀ।
ਇਹ ਵੀ ਪੜ੍ਹੋ- ...ਜਦੋਂ ਸੰਸਦ ’ਚ ਗੁਲਾਮ ਨਬੀ ਆਜ਼ਾਦ ਲਈ ਰੋ ਪਏ ਸਨ PM ਮੋਦੀ, ਜਾਣੋ ਭਾਸ਼ਣ ’ਚ ਕੀ ਬੋਲੇ ਸਨ

ਵਿਜੀਲੈਂਸ ਵਿਭਾਗ ਦੇ DSP ਸੁਜੀਤ ਸਾਗਰ ਨੇ ਦੱਸਿਆ ਕਿ ਵਿਭਾਗ ਪਟਨਾ ਅਤੇ ਕਿਸ਼ਨਗੰਜ ’ਚ 3-4 ਟਿਕਾਣਿਆਂ ’ਚ ਛਾਪੇਮਾਰੀ ਕਰ ਰਿਹਾ ਹੈ। ਕਈ ਦਸਤਾਵੇਜ਼ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨੋਟਾਂ ਦੀ ਗਿਣਤੀ ਲਈ ਮਸ਼ੀਨ ਮੰਗਵਾਉਣੀ ਪਈ ਹੈ। ਦੱਸ ਦੇਈਏ ਕਿ ਸੰਜੇ ਕੁਮਾਰ ਰਾਏ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਹੈ। ਘਰ ’ਚੋਂ ਨੋਟਾਂ ਦਾ ਢੇਰ ਬਰਾਮਦ ਹੋਣ ਮਗਰੋਂ ਅਧਿਕਾਰੀ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਇੰਜੀਨੀਅਰ ਸੰਜੇ ਰਾਏ ਦੇ ਘਰ ਕਰੀਬ 13 ਅਧਿਕਾਰੀ ਮੌਜੂਦ ਹਨ।
ਇਹ ਵੀ ਪੜ੍ਹੋ- ਭਾਜਪਾ ਨੇ ‘AAP’ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਕੀਤੀ 20-20 ਕਰੋੜ ਦੀ ਪੇਸ਼ਕਸ਼: ਸੰਜੇ ਸਿੰਘ
ਯਰਵਦਾ ਕੇਂਦਰੀ ਜੇਲ੍ਹ ਦੇ ਕੈਦੀਆਂ ਨੇ ਬਣਾਈਆਂ ਭਗਵਾਨ ਗਣੇਸ਼ ਦੀਆਂ ਇਕੋ-ਫਰੈਂਡਲੀ ਮੂਰਤੀਆਂ
NEXT STORY