ਪਟਨਾ - ਗੈਂਗਸਟਰ ਵਿਕਾਸ ਦੁਬੇ ਪੁਲਸ ਐਨਕਾਊਂਟਰ 'ਚ ਪਿਛਲੇ ਹਫ਼ਤੇ ਹੀ ਮਾਰਿਆ ਗਿਆ ਪਰ ਵਿਕਾਸ ਦੁਬੇ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਹੈ। ਵਿਕਾਸ ਦੁਬੇ ਦੇ ਮਾਮਲੇ 'ਤੇ ਤਮਾਮ ਰਾਜਨੀਤਕ ਪਾਰਟੀਆਂ ਦੇ ਵੱਖ-ਵੱਖ ਬਿਆਨ ਆ ਰਹੇ ਹਨ। ਇਸ ਕੜੀ 'ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇੱਕ ਇੰਟਰਵਿਊ 'ਚ ਗੂਗਲ ਮੈਪਸ ਨੂੰ ਲੈ ਕੇ ਇੱਕ ਬਿਆਨ ਦੇ ਦਿੱਤਾ ਹੈ ਜਿਸ ਤੋਂ ਬਾਅਦ ਬਵਾਲ ਮਚਿਆ ਹੋਇਆ ਹੈ।
ਅਖਿਲੇਸ਼ ਯਾਦਵ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਉਹ ਦੱਸ ਰਹੇ ਹਨ ਕਿ ਗੂਗਲ ਮੈਪਸ ਦੱਸ ਸਕਦਾ ਹੈ ਕਿ ਐਨਕਾਊਂਟਰ ਤੋਂ ਪਹਿਲਾਂ ਜਿਸ ਗੱਡੀ 'ਚ ਵਿਕਾਸ ਦੁਬੇ ਨੂੰ ਲਿਜਾਇਆ ਜਾ ਰਿਹਾ ਸੀ, ਉਹ ਗੱਡੀ ਕਿਵੇਂ ਪਲਟੀ। ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਐਨਕਾਊਂਟਰ ਵਾਲੇ ਦਿਨ ਦੀ ਗੂਗਲ ਮੈਪਸ ਦੀ ਟਾਇਮਲਾਈਨ ਚੈੱਕ ਕਰ ਸਕਦੀ ਹੈ। ਜੇਕਰ ਅਸੀਂ ਚਾਹਿਆਂ ਤਾਂ ਗੂਗਲ ਮੈਪਸ ਦੀ ਪੂਰੀ ਟਾਇਮਲਾਈਨ ਵਿਖਾਈ ਦੇਵੇਗੀ ਕਿ ਕਿਸ ਤਰ੍ਹਾਂ ਗੱਡੀ ਪਲਟੀ ਹੈ, ਕਿਸ ਸਮੇਂ 'ਤੇ ਗੱਡੀ ਪਲਟੀ ਹੈ। ਜੇਕਰ ਅਸੀਂ ਇਸ 'ਚ ਇੱਕ ਹਫ਼ਤੇ ਵੀ ਦੇਰੀ ਕਰ ਦੇਈਏ ਤਾਂ ਗੂਗਲ ਮੈਪ ਸ਼ਾਇਦ ਨਹੀਂ ਦੱਸ ਸਕੇਗਾ।
ਅਖਿਲੇਸ਼ ਯਾਦਵ ਦੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਗੂਗਲ ਮੈਪਸ ਟ੍ਰੈਂਡ ਕਰ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ ਨੇ ਵੀ Google Maps ਟਵੀਟ ਕਰਕੇ ਚੁਟਕੀ ਲਈ ਹੈ। ਸੋਸ਼ਲ ਮੀਡੀਆ 'ਤੇ ਯੂਜਰਸ ਸਵਾਲ ਕਰ ਰਹੇ ਹਨ ਕਿ ਕੋਈ ਦੱਸ ਸਕਦਾ ਹੈ ਕਿ ਗੂਗਲ ਦਾ ਇਹ ਫੀਚਰ ਕਿਵੇਂ ਕੰਮ ਕਰਦਾ ਹੈ।
ਪਾਇਪ 'ਚੋਂ ਮਾਦਾ ਅਜਗਰ ਨਾਲ ਨਿਕਲੇ 28 ਅੰਡੇ, ਅਫਸਰ ਦੇਖ ਹੋਏ ਹੈਰਾਨ
NEXT STORY