ਨਵੀਂ ਦਿੱਲੀ— ਦਿੱਲੀ ਦੇ ਬੁਰਾੜੀ 'ਚ 11 ਲਾਸ਼ਾਂ ਦੇ ਮਾਮਲੇ 'ਚ ਅੱਜ ਬਾਕੀ ਬਚੇ 6 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਕੱਲ 5 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ ਜਦਕਿ ਬਾਕੀ ਬਚੇ ਲੋਕਾਂ ਦਾ ਅੱਜ ਪੋਸਟਮਾਰਟਮ ਹੋਵੇਗਾ। 3 ਡਾਕਟਰਾਂ ਦੀ ਟੀਮ ਪੋਸਟਮਾਰਟਮ ਕਰ ਰਹੀ ਹੈ।
ਪੁਲਸ ਨੂੰ ਘਰ ਤੋਂ ਜੋ ਰਜਿਸਟਰ ਮਿਲਿਆ ਹੈ ਉਹ ਰਜਿਸਟਰ 25 ਜੂਨ ਨੂੰ ਲਿਖਿਆ ਸੀ। ਇਸ ਰਜਿਸਟਰ 'ਚ 30 ਤਾਰੀਕ ਨੂੰ ਭਗਵਾਨ ਨਾਲ ਮਿਲਣ ਦੀ ਗੱਲ ਕੀਤੀ ਗਈ ਹੈ। ਰਜਿਸਟਰ 'ਚ ਇਹ ਵੀ ਲਿਖਿਆ ਸੀ ਕਿ ਅੱਖ ਬੰਦ ਕਰਨ ਅਤੇ ਹੱਥ ਬੰਨ੍ਹ ਕੇ ਲਟਕਣ ਨਾਲ ਮੁਕਤੀ ਮਿਲੇਗੀ। 1 ਜੁਲਾਈ ਨੂੰ ਘਰ ਦੇ 10 ਲੋਕਾਂ ਦੀਆਂ ਲਾਸ਼ਾਂ ਫਾਹੇ ਨਾਲ ਲਟਕੀਆਂ ਮਿਲੀਆਂ। ਘਰ ਦੇ ਇਕ ਬਜ਼ੁਰਗ ਦੀ ਲਾਸ਼ ਅੰਦਰ ਦੇ ਇਕ ਕਮਰੇ 'ਚ ਪਈ ਮਿਲੀ।
ਇਹ ਲਿਖਿਆ ਸੀ ਰਜਿਸਟਰ 'ਚ
ਜਿਸ ਘਰ 'ਚ ਇਹ ਪਰਿਵਾਰ ਰਹਿੰਦਾ ਸੀ, ਉਸੀ ਦੇ ਅੰਦਰ ਇਕ ਛੋਟਾ ਮੰਦਰ ਬਣਿਆ ਹੋਇਆ ਹੈ। ਪੁਲਸ ਨੂੰ ਤਲਾਸ਼ੀ ਦੌਰਾਨ ਇਸ ਮੰਦਰ ਦੇ ਨਾਲ ਇਹ ਰਜਿਸਟਰ ਮਿਲਿਆ ਹੈ। ਇਸ 'ਚ ਨਵੰਬਰ 2017 ਤੋਂ ਐਂਟਰੀ ਕਰਨੀ ਸ਼ੁਰੂ ਕੀਤੀ ਗਈ ਸੀ ਅਤੇ ਆਖ਼ਰੀ ਵਾਰ 25 ਜੂਨ 2018 ਯਾਨੀ ਮੌਤ ਦੇ ਪੰਜ ਦਿਨ ਪਹਿਲੇ ਹੀ ਰਜਿਸਟਰ 'ਚ ਲਿਖਿਆ ਗਿਆ ਸੀ। 35 ਪੇਜਾਂ ਦੇ ਇਸ ਰਜਿਸਟਰ 'ਚ ਮੌਤ ਦੀ ਕਹਾਣੀ ਲਿਖੀ ਗਈ ਹੈ। ਰਜਿਸਟਰ ਹੱਥ ਨਾਲ ਲਿਖਿਆ ਗਿਆ ਹੈ। ਇਨ੍ਹਾਂ 'ਚ ਲਿਖਿਆ ਹੈ ਕਿ ਜੇਕਰ ਤੁਸੀਂ ਸਟੂਲ ਦੀ ਵਰਤੋਂ ਕਰੋਗੇ, ਅੱਖਾਂ ਬੰਦ ਕਰੋਗੇ ਅਤੇ ਹੱਥ ਬੰਨ੍ਹਾਂ ਲਵੋਗੇ ਤਾਂ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਕੰਨ 'ਚ ਰੂੰੰ ਪਾਉਣਾ ਹੈ ਅਤੇ ਮੋਬਾਇਲ ਫੋਨ ਵੱਖਰਾ ਰੱਖਣਾ ਹੈ। 11 ਲਾਸ਼ਾਂ ਦੇ ਕੰਨਾਂ 'ਚ ਰੂੰ ਸੀ ਅਤੇ ਫੋਨ ਵੀ ਬਹੁਤ ਦੂਰ ਪਏ ਹੋਏ ਸਨ। ਲਾਸ਼ਾਂ ਦੇ ਹੱਥ-ਪੈਰ ਅਤੇ ਚਿਹਰਾ ਪੱਟੀਆਂ ਨਾਲ ਢੱਕਿਆ ਹੋਇਆ ਸੀ। ਇਸ 'ਚ ਲਿਖਿਆ ਹੈ ਕਿ ਮਨੁੱਖ ਸਰੀਰ ਅਸਥਾਈ ਹੈ ਅਤੇ ਆਪਣੀਆਂ ਅੱਖਾਂ ਅਤੇ ਮੂੰਹ ਬੰਦ ਕਰਕੇ ਡਰ ਤੋਂ ਉਭਰਿਆ ਜਾ ਸਕਦਾ ਹੈ।
ਕਸ਼ਮੀਰ 'ਚ ਟਲਿਆ ਹੜ੍ਹ ਦਾ ਖਤਰਾ, ਦਰਿਆਵਾਂ ਦੇ ਪਾਣੀ ਦਾ ਪੱਧਰ ਆਇਆ ਹੇਠਾਂ
NEXT STORY