ਲਖਨਊ (ਏਜੰਸੀ)- ਵਿਵੇਕ ਤਿਵਾਰੀ ਕਤਲਕਾਂਡ ਵਿਚ ਇਕ ਹੋਰ ਨਵਾਂ ਖੁਲਾਸਾ ਸਾਹਮਣੇ ਆਇਆ ਹੈ, ਇਹ ਨਵਾਂ ਖੁਲਾਸਾ ਇਕ ਚਿੱਠੀ ਰਾਹੀਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਹੁਣ ਅਲਰਟ 'ਤੇ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਵੇਕ ਤਿਵਾਰੀ ਕਤਲਕਾਂਡ ਦਾ ਮਾਮਲਾ ਮੁਲਜ਼ਮ ਕਾਂਸਟੇਬਲ ਪ੍ਰਸ਼ਾਂਤ ਦੀ ਗ੍ਰਿਫਤਾਰੀ ਨਾਲ ਖਤਮ ਨਹੀਂ ਹੋਇਆ। ਸਗੋਂ ਪ੍ਰਸ਼ਾਂਤ ਦੀ ਹਮਾਇਤ ਵਿਚ ਵੱਡੀ ਮੋਰਚਾਬੰਦੀ ਦੀ ਪਲਾਨਿੰਗ ਹੋ ਰਹੀ ਹੈ। ਜਿਸਦਾ ਸਬੂਤ ਇਕ ਚਿੱਠੀ ਹੈ।
ਚਿੱਠੀ ਉਪਰ ਲਿਖਿਆ ਹੈ 'ਟਾਪ ਸੀਕ੍ਰੇਟ'। ਇਹ ਚਿੱਠੀ ਮੇਰਠ ਦੇ ਐਸ.ਪੀ. ਇੰਟੈਲੀਜੈਂਸ ਆਰ.ਪੀ. ਪਾਂਡੇ ਨੇ 9 ਜ਼ਿਲਿਆਂ ਦੇ ਪੁਲਸ ਵਿਭਾਗ ਨੂੰ ਭੇਜੀ ਹੈ। ਚਿੱਠੀ ਵਿਚ ਉਨ੍ਹਾਂ ਨੇ ਵਟਸ ਐਪ 'ਤੇ ਵਾਇਰਲ ਇਕ ਮੈਸੇਜ ਦਾ ਜ਼ਿਕਰ ਕੀਤਾ ਹੈ ਅਤੇ ਇਹ ਸ਼ੱਕ ਜਤਾਇਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਪੁਲਸ ਨੂੰ ਭੜਕਾਇਆ ਜਾ ਰਿਹਾ ਹੈ। ਉਸ ਵਾਇਰਲ ਮੈਸੇਜ ਤੋਂ ਸਾਫ ਹੈ ਕਿ ਕੋਈ ਅੰਦਰ ਹੀ ਅੰਦਰ ਖਾਕੀ ਦੇ ਵਿਰੋਧ ਲਈ ਉਕਸਾ ਰਿਹਾ ਹੈ। ਮੈਸੇਜ ਵਿਚ ਵਿਰੋਧ ਦਾ ਤਰੀਕਾ ਵੀ ਜਤਾਇਆ ਗਿਆ ਹੈ। ਉਸ ਮੈਸੇਜ ਨੂੰ ਸਾਰੇ ਗਰੁੱਪਾਂ ਵਿਚ ਫਾਰਵਰਡ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਅਤੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਕੀਤਾ ਤਾਂ ਕਲ ਤੁਹਾਡਾ ਹੋਵੇਗਾ ਨਹੀਂ ਤਾਂ ਹਰ ਥਾਂ ਮਾਰ ਖਾਂਦੇ ਰਹੋਗੇ।
ਪੁਲਸ ਵਾਲਿਆਂ ਨੇ ਪਹਿਲਾਂ ਪੱਟੀ ਬੰਨ੍ਹ ਕੇ ਵਿਰੋਧ ਜਤਾਇਆ ਅਤੇ ਹੁਣ ਕੰਮ ਨਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਹ ਮੈਸੇਜ ਕੌਣ ਕਿਸ ਨੂੰ ਭੇਜ ਰਿਹਾ ਹੈ, ਇਹ ਸਾਫ ਨਹੀਂ ਹੈ। ਪਰ ਜਿਸ ਤਰ੍ਹਾਂ ਨਾਲ ਹਾਲ ਹੀ ਵਿਚ ਕਾਲੀ ਪੱਟੀ ਬੰਨ ਕੇ ਕੁਝ ਪੁਲਸ ਵਾਲੇ ਵਿਰੋਧ ਦਾ ਟ੍ਰੇਲਰ ਦਿਖਾ ਚੁੱਕੇ ਹਨ। ਉਸ ਤੋਂ ਇਹੀ ਲੱਗ ਰਿਹਾ ਹੈ ਕਿ ਹੁਣ 10 ਅਕਤੂਬਰ ਅੱਗੇ ਦੀ ਪਿਕਚਰ ਦੇਖਣ ਨੂੰ ਮਿਲੇਗੀ। ਹਾਲਾਂਕਿ ਡੀ.ਜੀ.ਪੀ. ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਪਣੇ ਜਵਾਨਾਂ 'ਤੇ ਪੂਰਾ ਭਰੋਸਾ ਹੈ। ਉਸ ਵਾਇਰਲ ਮੈਸੇਜ ਨੂੰ ਯੂ.ਪੀ. ਪੁਲਸ ਕਿੰਨੀ ਗੰਭੀਰਤਾ ਨਾਲ ਲੈ ਰਹੀ ਹੈ। ਇਸ ਸੀਕ੍ਰੇਟ ਚਿੱਠੀ ਤੋਂ ਸਾਫ ਹੈ। ਇੰਟੈਲੀਜੈਂਸ ਨੇ ਇਸ 'ਤੇ ਵੱਖ-ਵੱਖ ਜ਼ਿਲਿਆਂ ਤੋਂ ਖੁਫੀਆ ਸੂਚਨਾ ਵੀ ਮੰਗੀ ਹੈ ਤਾਂ ਜੋ ਪੁਲਸ ਦੇ ਵਿਰੋਧ ਦੀ ਚਿੰਗਾਰੀ ਨਾ ਭੜਕ ਸਕੇ ਅਤੇ ਯੂ.ਪੀ. ਪੁਲਸ ਦੀ ਸਾਖ ਬਚ ਜਾਵੇ।
ਅਖਿਲੇਸ਼ ਨੇ ਚਲੀ ਸਿਆਸੀ ਚਾਲ, ਰਾਹੁਲ 'ਤੇ ਪੈ ਸਕਦੀ ਹੈ ਭਾਰੀ
NEXT STORY