ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਸਿਹਤ ਵਿਵਸਥਾ ਵੀ ਬੁਰੀ ਤਰ੍ਹਾਂ ਨਾਲ ਵਿਗੜ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਹਸਪਤਾਲਾਂ ’ਚ ਬੈੱਡਾਂ ਦੀ ਭਾਰੀ ਕਿੱਲਤ ਹੋ ਗਈ ਹੈ। ਇਸ ਦਰਮਿਆਨ ਕੇਂਦਰੀ ਮੰਤਰੀ ਵੀ. ਕੇ. ਸਿੰਘ ਵਲੋਂ ਕੀਤਾ ਗਿਆ ਇਕ ਟਵੀਟ ਵਾਇਰਲ ਹੋ ਰਿਹਾ ਹੈ, ਜਿਸ ’ਚ ਉਨ੍ਹਾਂ ਨੇ ਕੋਰੋਨਾ ਪੀੜਤ ਆਪਣੇ ਭਰਾ ਦੇ ਇਲਾਜ ਲਈ ਮਦਦ ਮੰਗ ਰਹੇ ਹਨ।
ਵੀ. ਕੇ. ਸਿੰਘ ਨੇ ਟਵੀਟ ਕਰ ਕੇ ਲਿਖਿਆ ਕਿ ਕ੍ਰਿਪਾ ਕਰ ਕੇ ਸਾਡੀ ਮਦਦ ਕਰੋ, ਮੇਰੇ ਭਰਾ ਨੂੰ ਕੋਰੋਨਾ ਦੇ ਇਲਾਜ ਲਈ ਬੈੱਡ ਦੀ ਲੋੜ ਹੈ। ਅਜੇ ਗਾਜ਼ੀਆਬਾਦ ’ਚ ਬੈੱਡ ਦੀ ਵਿਵਸਥਾ ਨਹੀਂ ਹੋ ਪਾ ਰਹੀ ਹੈ। ਆਪਣੇ ਟਵੀਟ ’ਚ ਵੀ. ਕੇ. ਸਿੰਘ ਨੇ ਗਾਜ਼ੀਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸੂਚਨਾ ਸਲਾਹਕਾਰ ਸ਼ਲਭ ਮਣੀ ਤ੍ਰਿਪਾਠੀ ਆਦਿ ਨੂੰ ਟੈਗ ਕੀਤਾ ਹੈ।
ਹਾਲਾਂਕਿ ਟਵੀਟ ਦੇ ਵਾਇਰਲ ਹੋਣ ਮਗਰੋਂ ਵੀ. ਕੇ. ਸਿੰਘ ਨੇ ਟਵਿੱਟਰ ’ਤੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਇਹ ਟਵੀਟ ਇਸ ਲਈ ਕੀਤਾ ਤਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਪੀੜਤ ਸ਼ਖਸ ਤੱਕ ਪਹੁੰਚ ਸਕੇ ਅਤੇ ਉਸ ਦੀ ਮਦਦ ਕਰ ਸਕਣ। ਉਹ ਮੇਰਾ ਭਰਾ ਨਹੀਂ ਹੈ, ਸਾਡਾ ਖੂਨ ਦਾ ਰਿਸ਼ਤਾ ਨਹੀਂ ਹੈ ਪਰ ਮਨੁੱਖਤਾ ਦਾ ਰਿਸ਼ਤਾ ਜ਼ਰੂਰ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਤਰੀਕਾ ਕੁਝ ਲੋਕਾਂ ਨੂੰ ਰਾਸ ਨਹੀਂ ਆਇਆ।
ਦੱਸ ਦੇਈਏ ਕਿ ਵੀ. ਕੇ. ਸਿੰਘ ਮੌਜੂਦਾ ਸਮੇਂ ਵਿਚ ਕੇਂਦਰ ਸਰਕਾਰ ਵਿਚ ਸੂਬਾ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਹਨ। ਉਨ੍ਹਾਂ ਦੇ ਟਵੀਟ ਤੋਂ ਬਾਅਦ ਯੂਜ਼ਰਸ ਨੇ ਕਿਹਾ ਕਿ ਜਦੋਂ ਤੁਹਾਨੂੰ ਮੰਤਰੀ ਹੋਣ ਮਗਰੋਂ ਵੀ ਬੈੱਡ ਲਈ ਗੁਹਾਰ ਲਾਉਣੀ ਪੈ ਰਹੀ ਹੈ ਤਾਂ ਸੋਚੋ ਆਮ ਆਦਮੀ ਨਾਲ ਕੀ ਸਥਿਤੀ ਹੋਵੇਗੀ।
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਭਾਜਪਾ ਸੰਸਦ ਮੈਂਬਰ ਨੂੰ ਵਿਖਾਏ ਕਾਲੇ ਝੰਡੇ, ਤੋੜੇ ਬੈਰੀਕੇਡਜ਼
NEXT STORY