ਰਾਮਗੜ੍ਹ- ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ’ਚ ਇਕ ਵਿਅਕਤੀ ਨੂੰ ਆਪਣੇ ਨਵੇਂ ਘਰ ਦੇ ਗ੍ਰਹਿ ਪ੍ਰਵੇਸ਼ ਦੇ ਸੱਦਾ ਪੱਤਰ ’ਤੇ ਰਾਸ਼ਟਰ ਹਿੱਤ ’ਚ ‘ਮੋਦੀ ਨੂੰ ਵੋਟ ਪਾਓ’ ਦਾ ਸਲੋਗਨ ਲਿਖਵਾਉਣਾ ਮਹਿੰਗਾ ਪੈ ਗਿਆ। ਹੁਣ ਉਹ ਚੋਣ ਕਮਿਸ਼ਨ ਦੇ ਨੋਟਿਸ ਅਤੇ ਕਾਨੂੰਨੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਵਿਅਕਤੀ 'ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਚਿਤਰਪੁਰ ਬਲਾਕ ਦੇ ਰਾਜਰੱਪਾ ਥਾਣਾ ਖੇਤਰ ਦੇ ਅਧੀਨ ਬਡਕੀ ਪੋਨਾ ਇਲਾਕੇ ਦੇ ਨਿਵਾਸੀ ਪੂਰਨ ਕੁਸ਼ਵਾਹਾ ਨੇ ਗ੍ਰਹਿ ਪ੍ਰਵੇਸ਼ ਦੇ ਸੱਦਾ ਪੱਤਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ- ਬੇਰੁਜ਼ਗਾਰ 'ਲਾੜਿਆਂ' ਨੇ ਕੱਢੀ ਅਨੋਖੀ ਬਾਰਾਤ, ਜਿਸ ਨੇ ਤੱਕਿਆ ਬਸ ਤੱਕਦਾ ਹੀ ਰਹਿ ਗਿਆ (ਵੀਡੀਓ)
ਸੋਸ਼ਲ ਮੀਡੀਆ ’ਤੇ ਇਹ ਸੱਦਾ ਪੱਤਰ ਹੌਲੀ-ਹੌਲੀ ਵਾਇਰਲ ਹੋ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ’ਚ ਆਇਆ। ਉਨ੍ਹਾਂ ਦੇ ਖ਼ਿਲਾਫ਼ ਰਾਮਗੜ੍ਹ ਦੇ ਡੀ. ਸੀ. ਚੰਦਨ ਕੁਮਾਰ ਦੇ ਨਿਰਦੇਸ਼ਾਂ ’ਤੇ ਸੀ. ਓ. ਚਿਤਰਪੁਰ ਨੇ ਆਈ. ਪੀ. ਸੀ. 1860 ਦੀ ਧਾਰਾ 188 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127ਏ ਤਹਿਤ ਮਾਮਲਾ ਦਰਜ ਕਰਵਾਇਆ ਹੈ। ਰਾਮਗੜ੍ਹ ਦੇ ਐੱਸ. ਡੀ. ਪੀ. ਓ. ਪਰਮੇਸ਼ਵਰ ਪ੍ਰਸਾਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੂਰਨ ਕੁਸ਼ਵਾਹਾ ਨਾਲ ਇਸ ਸਬੰਧੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਡਕੀ ਪੋਨਾ ਸਥਿਤ ਆਪਣੇ ਘਰ ਨਹੀਂ ਹਨ। ਇਹ ਮਾਮਲਾ ਰਾਮਗੜ੍ਹ ਸਮੇਤ ਪੂਰੇ ਝਾਰਖੰਡ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਡੂੰਘੀ ਖੱਡ 'ਚ ਡਿੱਗੀ ਆਲਟੋ ਕਾਰ, ਗੰਗਾ ਜਲ ਲੈਣ ਜਾ ਰਹੇ 4 ਨੌਜਵਾਨਾਂ ਦੀ ਦਰਦਨਾਕ ਮੌਤ
ਦਰਅਸਲ ਆਈ. ਪੀ. ਸੀ. 1860 ਦੀ ਧਾਰਾ 188 ਕਹਿੰਦੀ ਹੈ ਕਿ ਜੇਕਰ ਕੋਈ ਵਿਅਕਤੀ ਸਰਕਾਰ ਦੇ ਨਿਰਦੇਸ਼ਾਂ ਦਾ ਉਲੰਘਣ ਕਰਦਾ ਹੈ ਤਾਂ ਉਸ 'ਤੇ ਕਾਰਵਾਈ ਹੋਵੇਗੀ। ਦੱਸ ਦੇਈਏ ਕਿ ਰਾਮਗੜ੍ਹ ਦੇ ਵਾਸੀ ਪੂਰਨ ਕੁਸ਼ਵਾਹਾ ਦਾ ਮਾਰਚ ਮਹੀਨੇ ਵਿਚ ਨਵੇਂ ਘਰ ਵਿਚ ਗ੍ਰਹਿ ਪ੍ਰਵੇਸ਼ ਸੀ। ਉਨ੍ਹਾਂ ਨੇ ਆਪਣੇ ਮਕਾਨ ਵਿਚ ਪ੍ਰਵੇਸ਼ ਲਈ ਸੱਦਾ ਪੱਤਰ ਕਾਰਡ ਛਪਵਾਇਆ ਅਤੇ ਸਕੇ-ਸਬੰਧੀਆਂ, ਦੋਸਤਾਂ ਅਤੇ ਪਿੰਡ ਵਾਸੀਆਂ ਵਿਚਾਲੇ ਵੰਡਿਆ ਸੀ। ਇਸ 'ਤੇ ਰਾਸ਼ਟਰ ਹਿੱਤ ਵਿਚ ਇਕ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਵੀ ਪ੍ਰਿੰਟ ਸੀ, ਜਿਸ 'ਤੇ ਇਹ ਕਾਰਵਾਈ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੌਰਾਨ ਵਧੀ ਚਾਰਟਰਡ ਜਹਾਜ਼ ਤੇ ਹੈਲੀਕਾਪਟਰ ਦੀ ਮੰਗ, ਲੱਖਾਂ ਰੁਪਏ 'ਚ ਹੈ ਕਿਰਾਇਆ
NEXT STORY