ਸੁਲਤਾਨਪੁਰ— ਲੋਕ ਸਭਾ ਚੋਣਾਂ 2019 ਦੇ 6ਵੇਂ ਗੇੜ ਦੀਆਂ ਚੋਣਾਂ ਦੌਰਾਨ ਯੂ.ਪੀ. ਦੇ ਸੁਲਤਾਨਪੁਰ 'ਚ ਵੀ ਵੋਟਿੰਗ ਜਾਰੀ ਹੈ। ਇਸ ਦੌਰਾਨ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਅਤੇ ਗਠਜੋੜ ਤੋਂ ਬਸਪਾ ਉਮੀਦਵਾਰ ਚੰਦਰਭਦਰ ਸਿੰਘ ਉਰਫ ਸੋਨੂੰ ਸਿੰਘ ਦਰਮਿਆਨ ਬਹਿਸ ਹੋ ਗਈ। ਦੋਹਾਂ ਦਰਮਿਆਨ ਦਬੰਗਈ ਨੂੰ ਲੈ ਕੇ ਬਹਿਸਬਾਜ਼ੀ ਹੋਈ। ਮੇਨਕਾ ਨੇ ਸੋਨੂੰ ਸਿੰਘ ਨੂੰ ਕਿਹਾ ਕਿ ਦਬੰਗਈ ਨਹੀਂ ਚੱਲੇਗੀ। ਮੇਨਕਾ ਨੇ ਸੋਨੂੰ ਸਿੰਘ ਦੇ ਸਮਰਥਕਾਂ 'ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਗਾਇਆ। ਦੱਸਣਯੋਗ ਹੈ ਕਿ ਸੋਨੂੰ ਸਿੰਘ ਦੀ ਅਕਸ ਬਾਹੁਬਲੀ ਨੇਤਾ ਦੀ ਹੈ ਅਤੇ ਇਸ ਵਾਰ ਸੁਲਤਾਨਪੁਰ 'ਚ ਮੁੱਖ ਲੜਾਈ ਮੇਨਕਾ ਗਾਂਧੀ ਅਤੇ ਸੋਨੂੰ ਸਿੰਘ ਦਰਮਿਆਨ ਮੰਨੀ ਜਾ ਰਹੀ ਹੈ। ਮੀਡੀਆ ਰਿਪੋਰਟਸ ਅਨੁਸਾਰ ਸੁਲਤਾਨਪੁਰ 'ਚ ਸ਼ਨੀਵਾਰ ਦੇਰ ਰਾਤ ਕੇਂਦਰੀ ਮੰਤਰੀ ਅਤੇ ਭਾਜਪਾ ਵਰਕਰ ਮੇਨਕਾ ਗਾਂਧੀ ਦੇ ਸਮਰਥਕਾਂ ਦਰਮਿਆਨ ਕੁੱਟਮਾਰ ਕੀਤੀ ਗਈ ਸੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ਸੋਨੂੰ ਸਿੰਘ ਦੇ ਸਮਰਥਕਾਂ ਨੇ ਮੇਨਕਾ ਗਾਂਧੀ ਦੇ ਪ੍ਰਚਾਰ 'ਚ ਜੁਟੇ ਲਗਭਗ ਅੱਧਾ ਦਰਜਨ ਵਰਕਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਨਾਰਾਜ਼ ਮੇਨਕਾ ਅਤੇ ਸੋਨੂੰ ਸਿੰਘ ਦਰਮਿਆਨ ਐਤਵਾਰ ਸਵੇਰੇ ਰਸਤੇ 'ਚ ਕਹਾਸੁਣੀ ਹੋ ਗਈ।
ਮੇਨਕਾ ਨੇ ਰਸਤੇ 'ਚ ਸੋਨੂੰ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਨਾਅਰੇਬਾਜ਼ੀ ਕਰਦੇ ਹੋਏ ਦੇਖਿਆ ਤਾਂ ਉਨ੍ਹਾਂ ਨੂੰ ਬੁਲਾ ਕਿਹਾ,''ਇੱਥੇ ਦਬੰਗਾਈ ਬਿਲਕੁੱਲ ਨਹੀਂ ਚੱਲੇਗੀ।'' ਇਸ 'ਤੇ ਸੋਨੂੰ ਸਿੰਘ ਨੇ ਕਿਹਾ,''ਅਸੀਂ ਦਬੰਗਾਈ ਕਿੱਥੇ ਕਰ ਰਹੇ ਹਾਂ। ਤੁਸੀਂ ਸਾਨੂੰ ਗਾਲ੍ਹਾਂ ਕੱਢ ਰਹੇ ਹੋ। ਬੂਟ ਖੁੱਲ੍ਹਵਾ ਰਹੇ ਹੋ।'' ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਵਰੁਣ ਨੇ ਇਸ ਤੋਂ ਪਹਿਲਾਂ ਇਕ ਰੈਲੀ 'ਚਬਿਨਾਂ ਨਾਂ ਲਏ ਗਠਜੋੜ ਉਮੀਦਵਾਰ ਸੋਨੂੰ ਸਿੰਘ ਬਾਰੇ ਇਕ ਬਿਆਨ ਦਿੱਤਾ ਸੀ। ਵੁਰਣ ਗਾਂਧੀ ਨੇ ਕਿਹਾ ਕਿ ਮੈਂ ਸੰਜੇ ਗਾਂਧੀ ਦਾ ਲੜਕਾ ਹਾਂ, ਇਨ੍ਹਾਂ ਲੋਕਾਂ ਤੋਂ ਬੂਟ ਖੁੱਲ੍ਹਵਾਉਂਦਾ ਹਾਂ। ਤੁਸੀਂ ਲੋਕ ਚਿੰਤਾ ਨਾ ਕਰੋ। ਦਰਅਸਲ ਸੋਨੂੰ ਸਿੰਘ ਅਤੇ ਉਨ੍ਹਾਂ ਦੇ ਭਰਾ ਮੋਨੂੰ ਸਿੰਘ ਦੀ ਇਲਾਕੇ 'ਚ ਦਬੰਗ ਅਕਸ ਹੈ। ਸੋਨੂੰ ਸਿੰਘ ਪਹਿਲਾਂ ਵਿਧਾਇਕ ਵੀ ਰਹਿ ਚੁਕੇ ਹਨ।
ਦਿੱਲੀ ਅਤੇ ਹਰਿਆਣਾ ਸਮੇਤ ਇਨ੍ਹਾਂ ਸੀਟਾਂ 'ਤੇ 9 ਵਜੇ ਤੱਕ ਹੋਈ ਇੰਨੀ ਫੀਸਦੀ ਵੋਟਿੰਗ
NEXT STORY