ਨੈਸ਼ਨਲ ਡੈਸਕ– ਭਾਰਤੀ ਰੇਲਵੇ ਆਪਣੇ ਸਟੇਸ਼ਨਾਂ ਨੂੰ ਸਾਫ-ਸੁਥਰਾ ਰੱਖਣ ਲਈ ਕਈ ਯੋਜਨਾਵਾਂ ਤਿਆਰ ਕਰ ਰਿਹਾ ਹੈ। ਇਸੇ ਸਿਲਸਿਲੇ ’ਚ ਨਾਰਦਰਨ ਰੇਲਵੇ ਦੀ ਦਿੱਲੀ ਡਵੀਜ਼ਨ ਨੇ ਨਵੇਂ ਵੇਸਟ ਮੈਨੇਜਮੈਂਟ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਪ੍ਰਾਜੈਕਟ ਇਕ ਏਜੰਸੀ ਨਾਲ ਮਿਲ ਕੇ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਦਿੱਲੀ ਡਵੀਜ਼ਨ ਤਹਿਤ ਆਉਣ ਵਾਲੇ ਦਿੱਲੀ-ਐੱਨ. ਸੀ. ਆਰ. ਦੇ 30 ਰੇਲਵੇ ਸਟੇਸ਼ਨਾਂ ਤੋਂ ਕੂੜਾ ਇਕੱਠਾ ਕੀਤਾ ਜਾਵੇਗਾ। ਇਸ ਦੇ ਬਦਲੇ ਦਿੱਲੀ ਡਵੀਜ਼ਨ ਨੂੰ ਹਰ ਸਾਲ 10 ਲੱਖ ਰੁਪਏ ਮਿਲਣਗੇ। ਦੱਸਿਆ ਜਾਂਦਾ ਹੈ ਕਿ ਕੋਰੋਨਾ ਮਹਾਮਾਰੀ ਕਰਨ ਇਹ ਪ੍ਰਾਜੈਕਟ ਅਹਿਮ ਹੈ ਅਤੇ ਇਸ ਨਾਲ ਰੇਲਵੇ ਸਟੇਸ਼ਨਾਂ ਦੀ ਹਾਲਤ ਵਿਚ ਬਹੁਤ ਜ਼ਿਆਦਾ ਸੁਧਾਰ ਆਉਣ ਦੀ ਆਸ ਹੈ।
ਬਾਇਓਡੀਗ੍ਰੇਡੇਬਲ ਮਟੀਰੀਅਲ ਨਾਲ ਬਣੇਗਾ ਕੰਪੋਸਟ
ਇਸ ਪ੍ਰਾਜੈਕਟ ਲਈ ਲਾਹੌਰੀ ਗੇਟ ’ਤੇ ਰੇਲਵੇ ਵਲੋਂ ਮਟੀਰੀਅਲ ਇਕੱਠਾ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਹ ਪਲਾਂਟ ਰੇਲਵੇ ਸਟੇਸ਼ਨਾਂ ’ਤੇ ਇਕੱਠੇ ਹੋਣ ਵਾਲੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਇੱਥੇ ਗਿੱਲੇ, ਸੁੱਕੇ ਠੋਸ ਤੇ ਨਰਮ ਕੂੜੇ ਨੂੰ ਵੱਖ-ਵੱਖ ਕਰ ਕੇ ਉਸ ਨੂੰ ਪ੍ਰੋਸੈੱਸ ਕੀਤਾ ਜਾਵੇਗਾ। ਇੱਥੇ ਕੂੜੇ ਨੂੰ ਕਈ ਤਰ੍ਹਾਂ ਦੀਆਂ ਵੱਖ-ਵੱਖ ਕੈਟਾਗਰੀਜ਼ ਵਿਚ ਵੰਡਿਆ ਜਾਵੇਗਾ। ਫਿਰ ਰੀ-ਸਾਈਕਲਿੰਗ ਦੇ ਲਾਇਕ ਕੂੜੇ ਦੀ ਪ੍ਰੋਸੈਸਿੰਗ ਲਈ ਅਗਲੇ ਪੜਾਅ ਵਿਚ ਭੇਜਿਆ ਜਾਵੇਗਾ। ਬਚੇ ਹੋਏ ਖਾਣੇ ਤੇ ਹੋਰ ਬਾਇਓਡੀਗ੍ਰੇਡੇਬਲ ਮਟੀਰੀਅਲ ਨੂੰ ਕੰਪੋਸਟ ਬਣਾਉਣ ਲਈ ਭੇਜਿਆ ਜਾਵੇਗਾ। ਸੁੱਕੇ ਕੂੜੇ ਦੇ ਨਿਪਟਾਰੇ ਲਈ ਵੱਖਰੀ ਪ੍ਰਕਿਰਿਆ ਅਪਣਾਈ ਜਾਵੇਗੀ।
15 ਹਜ਼ਾਰ ਕਿੱਲੋ ਤੋਂ ਵੱਧ ਵੇਸਟ ਨੂੰ ਲਾਇਆ ਜਾ ਚੁੱਕਾ ਹੈ ਟਿਕਾਣੇ
ਅਧਿਕਾਰੀਆਂ ਅਨੁਸਾਰ ਪਲਾਸਿਟਕ ਦਾ ਕੂੜਾ ਸੀ. ਪੀ. ਸੀ. ਬੀ. ਵਲੋਂ ਦੱਸੀਆਂ ਗਈਆਂ 7 ਵੱਖ-ਵੱਖ ਕੈਟਾਗਰੀਜ਼ ’ਚ ਵੰਡ ਕੇ ਵੱਖ ਕੀਤਾ ਗਿਆ ਹੈ। ਰੀ-ਸਾਈਕਲ ਕਰਨ ਲਈ ਉਸ ਨੂੰ ਪਾਲਿਊਸ਼ਨ ਕੰਟਰੋਲ ਬੋਰਡ ਵਲੋਂ ਨਿਰਧਾਰਤ ਵੇਸਟ ਟੂ ਐਨਰਜੀ ਪਲਾਂਟ ਵਿਚ ਭੇਜਿਆ ਜਾਵੇਗਾ। ਇਸ ਪ੍ਰਾਜੈਕਟ ’ਤੇ ਅਪ੍ਰੈਲ ਦੇ ਆਖਰੀ ਹਫਤੇ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤਕ 30 ਰੇਲਵੇ ਸਟੇਸ਼ਨਾਂ ’ਤੇ ਪੈਦਾ ਹੋਏ 15 ਹਜ਼ਾਰ ਕਿੱਲੋ ਤੋਂ ਵੱਧ ਕੂੜੇ ਨੂੰ ਵੇਸਟ ਟੂ ਐਨਰਜੀ ਪਲਾਂਟ ਤੇ ਰੀ-ਸਾਈਕਲਿੰਗ ਪਲਾਂਟ ਵਿਚ ਭੇਜਿਆ ਜਾ ਚੁੱਕਾ ਹੈ। ਦਿੱਲੀ ਡਵੀਜ਼ਨ ਦੇ ਡੀ. ਆਰ. ਐੱਮ. ਅਨੁਸਾਰ ਇਹ ਪ੍ਰਾਜੈਕਟ ਇਸ ਦੀ ਮਿਸਾਲ ਹੈ ਕਿ ਕਿਵੇਂ ਇਕ ਖਰਚੀਲੇ ਕੰਮ ਨੂੰ ਕਿਰਾਏ ਤੋਂ ਇਲਾਵਾ ਮਾਲੀਆ ਇਕੱਠਾ ਕਰਨ ਵਾਲੇ ਕੰਮ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਕੈਬਨਿਟ ਕਮੇਟੀਆਂ 'ਚ ਸ਼ਾਮਲ ਹੋਏ ਨਵੇਂ ਮੰਤਰੀ, ਵੱਖ-ਵੱਖ ਕਮੇਟੀਆਂ 'ਚ ਮਿਲੀ ਜਗ੍ਹਾ
NEXT STORY