ਨਵੀਂ ਦਿੱਲੀ- ਦਿੱਲੀ ਦੇ ਬਾਹਰੀ ਉੱਤਰੀ ਜ਼ਿਲ੍ਹੇ ਦੇ ਕੁਝ ਇਲਾਕਿਆਂ 'ਚ ਮੁਰੰਮਤ ਦੇ ਕੰਮ ਕਾਰਨ ਬੁੱਧਵਾਰ ਸਵੇਰੇ 10 ਵਜੇ ਤੋਂ ਅਗਲੇ 18 ਘੰਟਿਆਂ ਲਈ ਪਾਣੀ ਦੀ ਸਪਲਾਈ ਬੰਦ ਰਹੇਗੀ। ਦਿੱਲੀ ਜਲ ਬੋਰਡ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਜਲ ਬੋਰਡ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮੁਰੰਮਤ ਦੇ ਕੰਮ ਕਾਰਨ ਪਿੰਡ ਬਵਾਨਾ ਅਤੇ ਇਸ ਦੇ ਆਲੇ-ਦੁਆਲੇ ਦੀਆਂ ਕਾਲੋਨੀਆਂ, ਪਿੰਡ ਸੁਲਤਾਨਪੁਰ ਡਬਾਸ, ਪਿੰਡ ਪੁਠ ਖੁਰਦ, ਪਿੰਡ ਬਰਵਾਲਾ, ਪਿੰਡ ਮਾਜਰਾ ਡਬਾਸ, ਪਿੰਡ ਚਾਂਦਪੁਰ, ਵਾਰਡ-35 ਅਧੀਨ ਪੈਂਦੇ ਪਿੰਡ ਕੰਜਵਾਲਾ ਅਤੇ ਵਾਰਡ-36 ਦੇ ਰਾਨੀ ਖੇੜਾ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
ਬਿਆਨ 'ਚ ਕਿਹਾ ਗਿਆ ਹੈ ਕਿ ਬਵਾਨਾ ਵਾਟਰ ਪਲਾਂਟ ਤੋਂ ਨਿਕਲਣ ਵਾਲੀ 1000 ਮਿਲੀਮੀਟਰ ਵਿਆਸ ਵਾਲੀ ਬਵਾਨਾ ਵਾਟਰ ਮੇਲ ਲਾਈਨ ਵਿਚ ਇੰਟਰਕੁਨੈਕਸ਼ਨ ਦੇ ਕੰਮ ਕਾਰਨ 16 ਅਕਤੂਬਰ ਦੀ ਸਵੇਰੇ 10 ਵਜੇ ਤੋਂ 17 ਅਕੂਤਬਰ ਤੜਕੇ 4 ਵਜੇ ਤੱਕ ਯਾਨੀ ਬਵਾਨਾ ਖੇਤਰ ਦੇ ਕਮਾਂਡ ਖੇਤਰਾਂ ਵਿਚ 18 ਘੰਟੇ ਤੱਕ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਦਿੱਲੀ ਜਲ ਬੋਰਡ ਨੇ ਕਿਹਾ ਕਿ ਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪਾਣੀ ਦੀ ਸਪਲਾਈ ਬੰਦ ਰਹਿਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਲੋੜੀਂਦੀ ਮਾਤਰਾ ਵਿਚ ਪਾਣੀ ਸਟੋਰ ਕਰਨ। ਬਿਆਨ ਮੁਤਾਬਕ ਦਿੱਲੀ ਜਲ ਬੋਰਡ ਹੈਲਪਲਾਈਨ ਜਾਂ ਕੇਂਦਰੀ ਕੰਟਰੋਲ ਰੂਮ ਤੋਂ ਮੰਗ 'ਤੇ ਪਾਣੀ ਦੇ ਟੈਂਕਰ ਉਪਲੱਬਧ ਹੋਣਗੇ।
ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੂੰ ਕੋਰਟ ਤੋਂ ਵੱਡੀ ਰਾਹਤ
NEXT STORY