ਨਵੀਂ ਦਿੱਲੀ– ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਲੋਕ ਅਤਿ ਦੀ ਗਰਮੀ ਤੋਂ ਬੇਹਾਲ ਹਨ। ਜਿੱਥੇ ਕਈ ਸੂਬਿਆਂ ਵਿਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ, ਉੱਥੇ ਮੌਸਮ ਵਿਭਾਗ ਨੇ ਰਾਹਤ ਦੀ ਖ਼ਬਰ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ 16 ਅਪ੍ਰੈਲ ਨੂੰ ਇਕ ਨਵੀਂ ਪੱਛਮੀ ਗੜਬੜ ਸਰਗਰਮ ਹੋ ਗਈ ਹੈ। ਇਸ ਕਾਰਨ ਅਗਲੇ ਕੁਝ ਦਿਨਾਂ ਵਿਚ ਬੰਗਾਲ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਮੀਂਹ ਪੈ ਸਕਦਾ ਹੈ।
ਪੱਛਮੀ ਹਿਮਾਲਿਆਈ ਖੇਤਰਾਂ ਵਿਚ 20 ਅਪ੍ਰੈਲ ਤੱਕ ਪੱਛਮੀ ਗੜਬੜੀ ਪ੍ਰਭਾਵੀ ਰਹੇਗੀ, ਜਿਸ ਕਾਰਨ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। 17 ਅਤੇ 18 ਅਪ੍ਰੈਲ ਨੂੰ ਛੱਤੀਸਗੜ੍ਹ ਦੇ ਕਈ ਇਲਾਕਿਆਂ ਵਿਚ ਮੀਂਹ, ਹਨ੍ਹੇਰੀ-ਤੂਫਾਨ ਦੀ ਸੰਭਾਵਨਾ ਹੈ। ਅਗਲੇ ਕੁਝ ਦਿਨਾਂ ਲਈ ਉੱਤਰ-ਪੂਰਬੀ ਭਾਰਤ ਵਿਚ ਵੀ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਬੰਗਾਲ ਵਿਚ 18 ਅਪ੍ਰੈਲ ਨੂੰ ਅਤੇ 17 ਤੋਂ ਲੈ ਕੇ 23 ਅਪ੍ਰੈਲ ਤੱਕ ਅਤੇ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ 20 ਅਪ੍ਰੈਲ ਨੂੰ ਅਤੇ ਉੱਤਰਾਖੰਡ ਵਿਚ 20 ਅਤੇ 21 ਤਰੀਕ ਨੂੰ ਮੀਂਹ ਪੈ ਸਕਦਾ ਹੈ। ਦੂਜੇ ਪਾਸੇ, ਕਰਨਾਟਕ ਵਿਚ ਪ੍ਰੀ-ਮਾਨਸੂਨ ਜਲਦੀ ਹੀ ਸਰਗਰਮ ਹੋਣ ਵਾਲਾ ਹੈ।
ਕਲਕੱਤਾ ਹਾਈ ਕੋਰਟ ਨੇ ਲਗਾਈ ਭੜਕਾਊ ਭਾਸ਼ਣਾਂ ’ਤੇ ਰੋਕ
NEXT STORY