ਨੈਸ਼ਨਲ ਡੈਸਕ- ਵਿਆਹ ਇਕ ਖਾਸ ਪਲ ਹੁੰਦਾ ਹੈ, ਜਿਸ ਨੂੰ ਯਾਦਗਾਰ ਬਣਾਉਣ ਲਈ ਲੋਕ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ। ਇਸ ਦੀ ਝਲਕ ਵਿਆਹ ਦੇ ਕਾਰਡ 'ਚ ਵੀ ਨਜ਼ਰ ਆਉਂਦੀ ਹੈ। ਅਜਿਹੇ 'ਚ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਜਿਹਾ ਹੀ ਇਕ ਅਨੋਖਾ ਵੈਡਿੰਗ ਕਾਰਡ (ਵਿਆਹ ਦਾ ਕਾਰਡ) ਚਰਚਾ 'ਚ ਹੈ। ਅਭਿਲਾਸ਼ਾ ਕੋਟਵਾਲ ਅਤੇ ਵਿਨਾਲ ਵਿਲੀਅਮ ਦੇ ਵਿਆਹ ਦਾ ਕਾਰਡ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀ ਖ਼ਾਸ ਵਜ੍ਹਾ ਹੈ ਕਿ ਇਸ ਕਾਰਡ ਦਾ ਟਾਈਟਲਰ- 'ਭਾਰਤ ਜੋੜੋ ਵਿਆਹ' ਹੈ। ਇਹ ਵਿਆਹ ਦਾ ਕਾਰਡ ਕਾਂਗਰਸ ਆਗੂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਤੋਂ ਪ੍ਰੇਰਿਤ ਹੈ। ਦਿਲਚਸਪ ਗੱਲ ਇਹ ਹੈ ਕਿ ਵਿਆਹ ਦਾ ਸੱਦਾ ਪੱਤਰ ਵੀ ਇਸ ਯਾਤਰਾ ਦੇ ਪੋਸਟਰ ਨਾਲ ਮੇਲ ਖਾਂਦਾ ਹੈ, ਜਿਸ 'ਚ ਉਹੀ ਰੰਗ ਅਤੇ ਡਿਜ਼ਾਈਲ ਦਿਖਾਈ ਦਿੰਦੇ ਹਨ।

ਅਭਿਲਾਸ਼ਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵਿਆਹ ਦਾ ਕਾਰਡ ਸ਼ੇਅਰ ਕਰਦੇ ਹੋਏ ਲਿਖਿਆ,''ਜਦੋਂ ਤੁਹਾਡਾ ਵਿਆਹ ਕਿਸੇ ਗਠਜੋੜ ਸਰਕਾਰ ਤੋਂ ਵੀ ਜ਼ਿਆਦਾ ਵਿਭਿੰਨਤਾਪੂਰਨ ਹੋਵੇ ਤਾਂ ਇਹ ਸੱਚੀ ਖਾਸ ਹੁੰਦਾ ਹੈ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਆਗੂਆਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਟੈਗ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਉਨ੍ਹਾਂ ਮੁੱਲਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਦਾ ਸਮਰਥਨ ਇਹ ਨੇਤਾ ਕਰਦੇ ਹਨ। ਕਾਰਡ 'ਚ ਲਿਖਿਆ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਜੰਮੂ ਅਤੇ ਬੰਗਾਲ ਤੋਂ ਹਨ। ਉੱਥੇ ਹੀ ਮੁੰਡੇ ਦੇ ਮਾਤਾ-ਪਿਤਾ ਪੰਜਾਬ ਅਤੇ ਕੇਰਲ ਤੋਂ ਹਨ। ਵਿਆਹ 21-22 ਫਰਵਰੀ ਨੂੰ ਨੋਇਡਾ 'ਚ ਹੈ। ਵਿਆਹ ਦੇ ਕਾਰਡ ਦਾ ਇਕ ਹੋਰ ਹਿੱਸਾ ਹੈ, ਜੋ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਸੰਬੋਧਨ ਕੀਤਾ ਗਿਆ ਹੈ। ਇਸ 'ਚ ਉਨ੍ਹਾਂ ਨੇ ਨੇਤਾਵਾਂ ਨੂੰ ਵਿਆਹ 'ਚ ਆਉਣ ਦਾ ਸੱਦਾ ਦਿੱਤਾ ਹੈ। ਇਕ ਵੱਖ ਟਵੀਟ 'ਚ ਅਭਿਲਾਸ਼ਾ ਨੇ ਦੱਸਿਆ ਕਿ ਉਹ ਰਾਹੁਲ ਗਾਂਧੀ ਦੇ ਘਰ ਵੀ ਗਈ, ਜਿੱਥੇ ਉਨ੍ਹਾਂ ਨੇ ਰਾਹੁਲ ਤੇ ਪ੍ਰਿਯੰਕਾ ਲਈ ਕਾਰਡ ਛੱਡਿਆ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਜਿਹੇ ਰਿਸ਼ਤਿਆਂ ਨੂੰ ਮਾਨਤਾ ਮਿਲਣੀ ਚਾਹੀਦੀ ਹੈ', ਪ੍ਰੇਮ ਸਬੰਧਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ HC ਨੇ ਕਹੀ ਵੱਡੀ ਗੱਲ
NEXT STORY