ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਰੱਕੜ ਪਿੰਡ 'ਚ ਇਕ ਅਸਾਧਾਰਨ ਘਟਨਾ 'ਚ ਸੋਮਵਾਰ ਸਵੇਰੇ ਵਿਆਹ ਸਮਾਰੋਹ ਦੌਰਾਨ ਇਕ ਪਰਿਵਾਰ ਦੇ 25 ਮੈਂਬਰ ਉਸ ਸਮੇਂ ਮਧੂ ਮੱਖੀਆਂ ਦੇ ਹਮਲੇ 'ਚ ਜ਼ਖ਼ਮੀ ਹੋ ਗਏ, ਜਦੋਂ ਉਹ ਮੰਦਰ ਗਏ ਸਨ। ਇਹ ਘਟਨਾ ਸਮੇਂ ਸਮੇਂ ਵਾਪਰੀ ਜਦੋਂ ਲਾੜਾ ਨਵੀਨ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਵਿਆਹ ਦੀਆਂ ਰਸਮਾਂ ਨਿਭਾਉਣ ਗੁਗਾ ਮੰਦਰ ਗਏ ਸਨ। ਪੂਜਾ ਕਰਨ ਤੋਂ ਬਾਅਦ ਨਵੀਨ ਸਿੰਘ ਦੇ ਪਰਿਵਾਰ ਦੇ ਮੈਂਬਰਾਂ 'ਤੇ ਮੰਦਰ ਕੰਪਲੈਕਸ ਕੋਲ ਅਚਾਨਕ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਡੰਗ ਮਾਰ ਦਿੱਤਾ। ਮਧੂ ਮੱਖੀਆਂ ਦੇ ਅਚਾਨਕ ਹਮਲੇ ਨਾਲ ਉੱਥੇ ਭਾਜੜ ਪੈ ਗਈ ਅਤੇ ਸਾਰੇ ਲੋਕ ਬਚਣ ਦੀ ਕੋਸ਼ਿਸ਼ ਕਰਨ ਲੱਗੇ।
ਇਹ ਵੀ ਪੜ੍ਹੋ : ਜਾਇਦਾਦ ਵਿਵਾਦ 'ਚ ਗੋਦ ਲਏ ਪੁੱਤਰ ਸਬੰਧੀ ਦਾਅਵਾ ਖਾਰਜ; SC ਨੇ ਕਿਹਾ-ਇਰਾਦਾ ਧੀਆਂ ਦਾ ਹੱਕ ਮਾਰਨ ਦਾ ਹੈ
ਲਾੜੇ ਦੇ ਪਿਤਾ ਦਿਲੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਨਾਦੌਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ 'ਚੋਂ 5 ਦੀ ਹਾਲਤ ਨਾਜ਼ੁਕ ਹੈ, ਜਦੋਂ ਕਿ ਲਾੜਾ ਅਤੇ ਕੁਝ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਮਧੂ ਮੱਖੀਆਂ ਦੇ ਹਮਲੇ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਗਮ 'ਚ ਬਦਲ ਗਿਆ ਅਤੇ ਵਿਆਹ ਦੀਆਂ ਰਸਮਾਂ ਕੁਝ ਸਮੇਂ ਲਈ ਰੋਕ ਦਿੱਤੀਆਂ ਗਈਆਂ। ਇਸ ਤੋਂ ਪਹਿਲੇ ਸ਼ਨੀਵਾਰ ਸ਼ਾਮ ਨੂੰ ਬਿਲਾਸਪੁਰ ਜ਼ਿਲ੍ਹੇ ਦੇ ਕਰ ਯਾਲਗ (ਜੋਲ) ਪਿੰਡ 'ਚ ਘਾਹ ਕੱਟ ਰਹੀਆਂ 2 ਔਰਤਾਂ 'ਤੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੁਦਰਾ ਯੋਜਨਾ ਭਾਰਤ 'ਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਦੇ ਰਹੀ ਸ਼ਕਤੀ
NEXT STORY