ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ’ਚ ਕੜਾਕੇ ਦੀ ਠੰਡ ਪੈਣ ਨਾਲ ਜਨਜਾਤੀ ਖੇਤਰਾਂ ’ਚ ਕਾਫ਼ੀ ਜਗ੍ਹਾ ਨਦੀਆਂ ਅਤੇ ਝੀਲਾਂ ਜੰਮਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਘੱਟੋ-ਘੱਟ ਪਾਰੇ ’ਚ ਕਮੀ ਆਉਣ ਨਾਲ ਪ੍ਰਦੇਸ਼ ’ਚ ਠੰਡ ਵੱਧ ਗਈ ਹੈ। ਜ਼ਿਲ੍ਹਾ ਊਨਾ ’ਚ ਬੁੱਧਵਾਰ ਦਾ ਦਿਨ ਸੀਜਨ ਦਾ ਸਭ ਤੋਂ ਠੰਡਾ ਦਿਨ ਦਰਜ ਕੀਤਾ ਗਿਆ ਹੈ। ਬੁੱਧਵਾਰ ਨੂੰ ਜ਼ਿਲ੍ਹੇ ’ਚ ਇਸ ਸੀਜਨ ਦਾ ਸਭ ਤੋਂ ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਭਰਤੀ ਘਪਲਾ ਦੋਸ਼ੀਆਂ ਨੂੰ ਖੱਟੜ ਸਰਕਾਰ ਦਾ ਸਮਰਥਨ ਤੇ ਸੁਰੱਖਿਆ ਪ੍ਰਾਪਤ : ਰਣਦੀਪ ਸੁਰਜੇਵਾਲਾ
ਬੁੱਧਵਾਰ ਨੂੰ ਪਹਿਲੀ ਵਾਰ ਪੂਰਾ ਊਨਾ ਜ਼ਿਲ੍ਹਾ ਸੰਘਣੀ ਧੁੰਦ ’ਚ ਲਿਪਟਿਆ ਨਜ਼ਰ ਆਇਆ। ਹਾਲਾਂਕਿ ਕਰੀਬ 10 ਵਜੇ ਤੋਂ ਬਾਅਦ ਧੁੰਦ ਦੀ ਚਾਦਰ ਹਟਣੀ ਸ਼ੁਰੂ ਹੋ ਗਈ ਸੀ ਪਰ ਹਲਕੀ ਠੰਡੀ ਹਵਾਵਾਂ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਦਰਮਿਆਨ ਸੜਕਾਂ ’ਤੇ ਗੱਡੀਆਂ ਹੈੱਡ ਲਾਈਟ ਆਨ ਕਰ ਕੇ ਰੇਂਗਦੀਆਂ ਨਜ਼ਰ ਆਈਆਂ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਧੁੰਦ ਦੇ ਹੋਰ ਸੰਘਣੀ ਹੋਣ ਦੀ ਉਮੀਦ ਹੈ। ਇਸ ਦੇ ਨਾਲ-ਨਾਲ ਤਾਪਮਾਨ ’ਚ ਗਿਰਾਵਟ ਜਾਰੀ ਰਹੇਗੀ। ਆਉਣ ਵਾਲੇ ਦਿਨਾਂ ’ਚ ਜ਼ਿਲ੍ਹਾ ਹੋਰ ਵੀ ਵੱਧ ਸਰਦ ਲਹਿਰ ਦੀ ਲਪੇਟ ’ਚ ਆਉਣ ਵਾਲਾ ਹੈ। ਉੱਥੇ ਹੀ ਸਥਾਨਕ ਲੋਕਾਂ ਅਨੁਸਾਰ ਤਾਂ ਧੁੰਦ ਕਾਰਨ ਠੰਡ ਦਾ ਪ੍ਰਕੋਪ ਜ਼ਿਆਦਾ ਰਿਹਾ ਅਤੇ ਧੁੰਦ ’ਚ ਘਰਾਂ ਤੋਂ ਨਿਕਲਣ ’ਚ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
J&K ’ਚ 2017 ਤੋਂ 2021 ਦਰਮਿਆਨ ਹਰ ਸਾਲ ਕਰੀਬ 37 ਆਮ ਨਾਗਰਿਕਾਂ ਦੇ ਹੋਏ ਕਤਲ: ਸਰਕਾਰ
NEXT STORY