ਵਰਧਮਾਨ- ਪੱਛਮੀ ਬੰਗਾਲ ਦੇ ਵਰਧਮਾਨ ਸ਼ਹਿਰ 'ਚ ਸੋਮਵਾਰ ਨੂੰ ਦੇਸੀ ਬੰਬ ਫਟਣ ਨਾਲ 7 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਇਕ ਹੋਰ ਬੱਚਾ ਜ਼ਖਮੀ ਹੋ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਘਟਨਾ ਕਰੀਬ 11 ਵਜੇ ਸ਼ਹਿਰ ਦੇ ਸੁਭਾਸ਼ਪੱਲੀ ਇਲਾਕੇ 'ਚ ਹੋਈ।'' ਵਰਧਮਾਨ ਦੇ ਇੰਚਾਰਜ ਇੰਸਪੈਕਟਰ ਪਿੰਟੂ ਸਾਹਾ ਨੇ ਕਿਹਾ ਕਿ ਸ਼ੇਖ ਅਫਰੋਜ਼ (7) ਅਤੇ ਸ਼ੇਖ ਇਬਰਾਹਿਮ (9) ਆਪਣੇ ਘਰ ਨੇੜੇ ਖੇਡ ਰਹੇ ਸਨ, ਉਦੋਂ ਉਹ ਇਕ ਥੈਲੇ ਨਾਲ ਟਕਰਾ ਗਏ, ਜਿਸ 'ਚ ਦੇਸੀ ਬੰਬ ਰੱਖੇ ਹੋਏ ਸਨ ਅਤੇ ਇਹ ਬੰਬ ਫਟ ਗਏ।
ਇਹ ਵੀ ਪੜ੍ਹੋ : ਖੇਡ-ਖੇਡ 'ਚ ਹੋਈ ਇਕੋ ਪਰਿਵਾਰ ਦੇ 5 ਬੱਚਿਆਂ ਦੀ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕ ਉੱਥੇ ਜਮ੍ਹਾ ਹੋ ਗਏ। 2 ਮੁੰਡੇ ਉਨਾਂ ਨੂੰ ਵਰਧਮਾਨ ਦੇ ਹਸਪਤਾਲ ਲੈ ਗਏ, ਜਿੱਥੇ ਅਫਰੋਜ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਇਬਰਾਹਿਮ ਦਾ ਇਲਾਜ ਚੱਲ ਰਿਹਾ ਹੈ। ਬੰਬ ਦਸਤੇ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਜਾਂਚ ਸ਼ੁਰੂ ਹੋ ਚੁਕੀ ਹੈ। ਚੋਣਾਂ ਤੋਂ ਪਹਿਲਾਂ ਧਮਾਕਾ ਹੋਣ ਨਾਲ ਇਲਾਕੇ 'ਚ ਤਣਾਅ ਪੈਦਾ ਹੋ ਗਿਆ ਹੈ। ਅਫਰੋਜ਼ ਦੇ ਚਾਚਾ ਫਿਰੋਜ਼ ਨੇ ਕਿਹਾ ਕਿ ਇਲਾਕੇ ਦੇ ਬੱਚੇ ਹਰ ਰੋਜ਼ ਸਵੇਰੇ ਇੱਥੇ ਖੇਡਦੇ ਹਨ ਪਰ ਉਨ੍ਹਾਂ 'ਚੋਂ 2 ਬੱਚੇ ਅੱਜ ਨਹੀਂ ਦਿੱਸੇ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਚੀ ਸਮੇਤ 5 ਦੀ ਮੌਤ
ਦਿੱਲੀ: ਸਿਹਤ ਮੰਤਰੀ ਬੋਲੇ- ਸਾਵਧਾਨ ਰਹੋ, ਹੋਲੀ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰੋ
NEXT STORY