ਸਿਲੀਗੁੜੀ (ਵਾਰਤਾ)- ਪੱਛਮੀ ਬੰਗਾਲ ਦੇ ਸਿਲੀਗੁੜੀ 'ਚ 4 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਦੀ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਇਸ ਘਟਨਾ ਨੂੰ ਅੰਜਾਮ 14 ਸਾਲ ਦੇ ਇਕ ਨਾਬਾਲਗ ਨੇ ਦਿੱਤਾ ਹੈ। ਇਸ ਘਟਨਾ 'ਚ ਦੋਸ਼ੀ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਹੈ। ਦੱਸਿਆ ਗਿਆ ਹੈ ਕਿ ਦੋਸ਼ੀ ਨਾਬਾਲਗ ਆਪਣੀ ਮਾਂ ਨਾਲ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਹਰ ਦਿਨ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਨਾਬਾਲਗ ਦੀ ਮਾਂ ਕੰਮ 'ਤੇ ਗਈ ਸੀ।
ਉਦੋਂ ਨਾਬਾਲਗ ਘਰ ਇਕੱਲਾ ਸੀ। ਉਦੋਂ ਗੁਆਂਢੀ ਦੀ ਚਾਰ ਸਾਲਾ ਧੀ ਘਰ ਦੇ ਬਾਹਰ ਖੇਡ ਰਹੀ ਸੀ। ਨਾਬਾਲਗ ਉਸ ਨੂੰ ਟੀਵੀ ਦੇਖਣ ਦੀ ਗੱਲ ਕਹਿ ਕੇ ਘਰ 'ਚ ਲੈ ਗਿਆ। ਇਸ ਤੋਂ ਬਾਅਦ ਉਸ ਨੇ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਬੱਚੀ ਦੀ ਚੀਕ ਸੁਣ ਕੇ ਗੁਆਂਢ ਦੀ ਇਕ ਔਰਤ ਜਿਵੇਂ ਹੀ ਘਰ ਪਹੁੰਚੀ ਤਾਂ ਉਹ ਦੌੜ ਗਿਆ। ਘਟਨਾ ਤੋਂ ਬਾਅਦ ਬੱਚੀ ਨੂੰ ਬਰਾਮਦ ਸਿਲੀਗੁੜੀ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਆਸ਼ੀਘਰ ਚੌਕੀ 'ਚ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਸ਼ਿਕਾਇਤ ਦੇ ਆਧਾਰ 'ਤੇ ਜਾਂਚ ਪੁਲਸ ਨੇ ਨਾਬਾਲਗ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨਾਬਾਲਗ ਨੂੰ ਅੱਜ ਜੁਵੇਨਾਈਲ ਕੋਰਟ ਭੇਜ ਦਿੱਤਾ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ; ਸੁੱਤੇ ਪਏ ਪਰਿਵਾਰ ਉੱਪਰ ਡਿੱਗੀ ਛੱਤ
NEXT STORY