ਨੈਸ਼ਨਲ ਡੈਸਕ- ਭਾਰਤ ਦਾ ਮੂਨ ਮਿਸ਼ਨ ਯਾਨੀ ਕਿ ਚੰਦਰਯਾਨ-3 ਅੱਜ ਸ਼ਾਮ 6 ਵਜੇ ਦੇ ਕਰੀਬ ਚੰਦਰਮਾ ਦੀ ਸਤ੍ਹਾ 'ਤੇ ਲੈਂਡ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਚੰਦਰਮਾ ਦੀ ਸਤ੍ਹਾ 'ਤੇ ਲੈਂਡ ਕਰਦੇ ਹੀ ਭਾਰਤ ਚੰਨ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਉੱਥੇ ਹੀ ਚੰਨ 'ਤੇ ਉਤਰਣ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਅਤੇ ਚੰਨ ਦੇ ਦੱਖਣੀ ਧਰੁਵ 'ਤੇ ਉਤਰਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨੂੰ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।
ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?
ਵਿਗਿਆਨੀਆਂ ਮੁਤਾਬਕ ਮਿਸ਼ਨ ਦਾ ਕੰਮ ਚੰਦ ਦੇ ਵਾਤਾਵਰਣ ਬਾਰੇ ਵਧੇਰੇ ਜਾਣਕਾਰੀ ਇਕੱਠਾ ਕਰਨਾ ਹੈ, ਜਿਸ ਨਾਲ ਤੇਜ਼ ਸੋਲਰ ਵਿੰਡ ਅਤੇ ਲੂਨਰ ਡਸਟ ਨਾਲ ਇਨਸਾਨਾਂ ਅਤੇ ਚੰਨ 'ਤੇ ਭੇਜੇ ਜਾ ਰਹੇ ਉਪਕਰਣਾਂ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਵਿਗਿਆਨੀਆਂ ਨੂੰ ਅਜਿਹਾ ਉਪਕਰਨ ਟੈਸਟ ਕਰਨ ਅਤੇ ਰਿਸਰਚ ਕਰਨ ਦੇ ਮੌਕੇ ਦੇਵੇਗਾ, ਜਿਨ੍ਹਾਂ ਜ਼ਰੀਏ ਚੰਨ 'ਤੇ ਪਾਣੀ ਵਰਗੇ ਸਾਧਨਾਂ ਦੀ ਵਿਵਸਥਾ ਕੀਤੀ ਜਾ ਸਕੇ। ਦੁਨੀਆ ਭਰ ਦੇ ਦੇਸ਼ ਮੂਨ ਮਿਸ਼ਨ ਜ਼ਰੀਏ ਹਵਾ, ਪਾਣੀ ਅਤੇ ਵਾਯੂਮੰਡਲ ਦਾ ਪਤਾ ਲਾਉਣ 'ਚ ਜੁੱਟੇ ਹਨ।
ਡੀਪ-ਸਪੇਸ ਸਟੱਡੀ
ਵਿਗਿਆਨੀ ਇਹ ਦੇਖਣ ਲਈ ਚੰਦਰਮਾ ਦਾ ਅਧਿਐਨ ਵੀ ਕਰ ਰਹੇ ਹਨ ਕਿ ਕਿਵੇਂ ਚੰਦਰਮਾ ਵਰਗੇ ਵਾਯੂਮੰਡਲ ਤੋਂ ਘੱਟ ਗ੍ਰਹਿਆਂ 'ਤੇ ਬ੍ਰਹਿਮੰਡੀ ਰੇਡੀਏਸ਼ਨ ਅਤੇ ਛੋਟੇ ਕਣਾਂ ਦਾ ਮੀਂਹ ਦਾ ਕੀ ਅਸਰ ਪੈਂਦਾ ਹੈ ਅਤੇ ਇਸ ਨਾਲ ਵਿਗਿਆਨੀਆਂ ਨੂੰ ਇਹ ਸਮਝਣ 'ਚ ਮਦਦ ਮਿਲਦੀ ਹੈ ਕਿ ਉਨ੍ਹਾਂ ਗ੍ਰਹਿਆਂ ਜਾਂ ਪਿੰਡੋਂ 'ਤੇ ਜਾਣ ਲਈ ਕਿਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਚੰਦਰਯਾਨ-3 ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ, ਇਸਰੋ ਨੇ ਸਾਂਝੀ ਕੀਤੀ ਤਾਜ਼ਾ ਅਪਡੇਟ
ਚੰਦਰਮਾ ਧਰਤੀ ਤੋਂ ਬਣਿਆ ਹੈ
ਨਾਸਾ ਦੀ ਵੈੱਬਸਾਈਟ ਮੁਤਾਬਕ ਚੰਦਰਮਾ ਧਰਤੀ ਤੋਂ ਬਣਿਆ ਹੈ ਅਤੇ ਇਸ ਵਿਚ ਧਰਤੀ ਦੇ ਸ਼ੁਰੂਆਤੀ ਇਤਿਹਾਸ ਦੇ ਸਬੂਤ ਹਨ। ਹਾਲਾਂਕਿ ਧਰਤੀ 'ਤੇ ਇਹ ਸਬੂਤ ਭੂ-ਵਿਗਿਆਨਕ ਪ੍ਰਕਿਰਿਆਵਾਂ ਦੇ ਕਾਰਨ ਮਿਟ ਚੁੱਕੇ ਹਨ।
ਚੰਦਰਮਾ 'ਤੇ ਕੀ ਖੋਜਿਆ ਜਾ ਸਕਦਾ ਹੈ?
ਰਿਪੋਰਟ ਮੁਤਾਬਕ ਚੰਦਰਮਾ 'ਤੇ ਸੂਰਜੀ ਊਰਜਾ, ਆਕਸੀਜਨ ਅਤੇ ਧਾਤੂਆਂ ਦੇ ਭਰਪੂਰ ਸਰੋਤ ਹਨ। ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਜਾਣੇ-ਪਛਾਣੇ ਤੱਤਾਂ ਵਿਚ ਹਾਈਡ੍ਰੋਜਨ (H), ਆਕਸੀਜਨ (O), ਸਿਲੀਕਾਨ (Si), ਆਇਰਨ (Fe), ਮੈਗਨੀਸ਼ੀਅਮ (Mg), ਕੈਲਸ਼ੀਅਮ (Ca), ਐਲੂਮੀਨੀਅਮ (Al), ਮੈਂਗਨੀਜ਼ (Mn) ਅਤੇ ਟਾਈਟੇਨੀਅਮ (Ti) ਸ਼ਾਮਲ ਹਨ।
ਇਹ ਵੀ ਪੜ੍ਹੋ- ਚੰਦਰਯਾਨ-3 ਦੀ ‘ਸਾਫਟ ਲੈਂਡਿੰਗ’ ਦਾ ਸਿੱਧਾ ਪ੍ਰਸਾਰਣ ਵੇਖ ਸਕਣਗੇ ਦੇਸ਼ ਵਾਸੀ
ਨੀਲ ਆਰਮਸਟ੍ਰਾਂਗ ਚੰਦਰਮਾ ਦੀ ਸਤ੍ਹਾ 'ਤੇ ਕਦਮ ਰੱਖਣ ਵਾਲੇ ਪਹਿਲੇ ਵਿਅਕਤੀ ਬਣੇ
ਨੀਲ ਆਰਮਸਟ੍ਰਾਂਗ ਅਮਰੀਕਾ ਦੇ ਅਪੋਲੋ 11 ਮਿਸ਼ਨ, ਜੁਲਾਈ 16-24, 1969 ਦੌਰਾਨ ਚੰਦਰਮਾ 'ਤੇ ਚੱਲਣ ਵਾਲਾ ਪਹਿਲਾ ਮਨੁੱਖ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਧਰਤੀ ਅਤੇ ਬ੍ਰਹਿਮੰਡ ਦੇ ਇਤਿਹਾਸ ਦਾ ਅਧਿਐਨ ਕਰਨ ਦੀ ਗੱਲ ਆਉਂਦੀ ਹੈ ਤਾਂ ਚੰਦਰਮਾ ਇਕ ਖਜ਼ਾਨਾ ਹੈ। ਅਪੋਲੋ 11 ਨੂੰ ਫਲੋਰੀਡਾ ਦੇ ਮੈਰਿਟ ਟਾਪੂ 'ਤੇ ਕੈਨੇਡੀ ਸਪੇਸ ਸੈਂਟਰ ਤੋਂ ਸੈਟਰਨ V ਰਾਕੇਟ ਦੁਆਰਾ ਲਾਂਚ ਕੀਤਾ ਗਿਆ ਸੀ। ਕਮਾਂਡਰ ਨੀਲ ਆਰਮਸਟ੍ਰਾਂਗ ਅਤੇ ਚੰਦਰ ਮਾਡਿਊਲ ਪਾਇਲਟ ਬਜ਼ ਐਲਡਰਿਨ 20 ਜੁਲਾਈ, 1969 ਨੂੰ ਅਪੋਲੋ ਚੰਦਰ ਮਾਡਿਊਲ ਈਗਲ 'ਤੇ ਉਤਰੇ ਅਤੇ ਆਰਮਸਟ੍ਰਾਂਗ ਚੰਦਰਮਾ ਦੀ ਸਤ੍ਹਾ 'ਤੇ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ ਬਣ ਗਏ।
ਮਿਜ਼ੋਰਮ ਪੁਲ ਹਾਦਸਾ : PM ਮੋਦੀ ਨੇ ਲੋਕਾਂ ਦੀ ਮੌਤ 'ਤੇ ਜਤਾਇਆ ਦੁਖ਼, ਮੁਆਵਜ਼ੇ ਦਾ ਕੀਤਾ ਐਲਾਨ
NEXT STORY