ਸ਼ਿਮਲਾ (ਕੁਲਦੀਪ)- ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਪਾਰਟੀ ਨੇ ਸੱਤਾ ’ਚ ਰਹਿੰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਹਕਾਂ ਨੂੰ ਖੋਹਿਆ ਹੈ। ਜਦੋਂ ਕੇਂਦਰ ’ਚ ਕਾਂਗਰਸ ਦੀ ਸਰਕਾਰ ਸੀ ਤਾਂ ਹਿਮਾਚਲ ਤੋਂ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਖੋਹ ਲਿਆ ਗਿਆ ਸੀ। ਇੰਨਾ ਹੀ ਨਹੀਂ ਅਟਲ ਬਿਹਾਰੀ ਵਾਜਪਾਈ ਵੱਲੋਂ ਦਿੱਤੇ ਗਏ ਵਿਸ਼ੇਸ਼ ਉਦਯੋਗਿਕ ਪੈਕੇਜ ਨੂੰ ਵੀ ਕਾਂਗਰਸ ਨੇ ਸੂਬੇ ਤੋਂ ਖੋਹਿਆ। ਉਸ ਤੋਂ ਬਾਅਦ ਜਦੋਂ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਸਰਕਾਰ ਬਣੀ ਤਾਂ ਉਨ੍ਹਾਂ ਨੇ ਦਲਗਤ ਰਾਜਨੀਤੀ ਤੋਂ ਉੱਪਰ ਉਠਦੇ ਹੋਏ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਬਹਾਲ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਇਸ ਸਾਲ ਬਿਲਾਸਪੁਰ ਏਮਸ ਸੂਬੇ ਨੂੰ ਸਮਰਪਿਤ ਕਰਨਗੇ। ਨੱਢਾ ਇੱਥੇ ਉਨ੍ਹਾਂ ਦੇ ਸਨਮਾਨ ’ਚ ਭਾਜਪਾ ਵੱਲੋਂ ਆਯੋਜਿਤ ਸਵਾਗਤੀ ਸਮਾਰੋਹ ’ਚ ਸੰਬੋਧਨ ਕਰ ਰਹੇ ਸਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਮੈਂ ਅਤੇ ਅਨੁਰਾਗ ਠਾਕੁਰ ਕੇਂਦਰ ਸਰਕਾਰ ’ਚ ਹਿਮਾਚਲ ਦੇ 2 ਵਕੀਲ ਹਾਂ, ਜੋ ਲਗਾਤਾਰ ਸੂਬੇ ਦੇ ਹਿੱਤਾਂ ਦੀ ਪੈਰਵੀ ਕਰ ਰਹੇ ਹਾਂ। ਜੈਰਾਮ ਠਾਕੁਰ ਸ਼ਰੀਫ ਆਦਮੀ ਹਨ ਅਤੇ ਉਹ ਬੋਲਣ ’ਚ ਘੱਟ ਅਤੇ ਕੰਮ ਕਰਨ ’ਤੇ ਜ਼ਿਆਦਾ ਧਿਆਨ ਦਿੰਦੇ ਹਨ। ਹਿਮਾਚਲ ਦੇ ਹਿੱਤਾਂ ਦੀ ਅਨਦੇਖੀ ਕਰਨ ਵਾਲਿਆਂ ਦਾ ਪੰਜਾਬ ਅਤੇ ਹਰਿਆਣਾ ’ਚ ਸੂਪੜਾ ਸਾਫ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਕੰਮ ਕੀਤਾ ਅਤੇ ਇਸ ਕੰਮ ਦੀ ਬਦੌਲਤ ਭਾਜਪਾ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀ ਸੱਤਾ ’ਚ ਵਾਪਸੀ ਕਰੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਨੇ ਰਾਮਨੌਮੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ, ਕਿਹਾ- ਭਗਵਾਨ ਸ਼੍ਰੀਰਾਮ ਸਾਰਿਆਂ ਦੇ ਜੀਵਨ ’ਚ ਖੁਸ਼ਹਾਲੀ ਲਿਆਵੇ
NEXT STORY