ਨਵੀਂ ਦਿੱਲੀ, (ਭਾਸ਼ਾ)- ਨੌਜਵਾਨ ਇੰਦਰਾ ਗਾਂਧੀ 1950 ਦੇ ਦਹਾਕੇ ਦੀ ਸ਼ੁਰੂਆਤ ’ਚ ਅਕਸਰ ਦੀਪਕ ਭਰਾਵਾਂ ਦਾ ਅਭਿਆਸ (ਰਿਹਰਸਲ) ਵੇਖਿਆ ਕਰਦੀ ਸੀ ਜਦੋਂ ਉਹ ਗਣਤੰਤਰ ਦਿਵਸ ਜਾਂ ਕਿਸੇ ਹੋਰ ਪ੍ਰਮੁੱਖ ਮੌਕੇ ’ਤੇ ਪ੍ਰੋਗਰਾਮ ਪੇਸ਼ ਕਰਨ ਲਈ ਦਿੱਲੀ ਆਉਂਦੇ ਸਨ। ਇਕ ਨਵੀਂ ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਕਈ ਵਾਰ ਅਜਿਹੇ ਮੌਕੇ ਆਉਂਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਅਪੀਲ ਕਰਨੀ ਪੈਂਦੀ ਸੀ।
ਦੀਪਕ ਭਰਾਵਾਂ ਨੇ ਮੰਚ ’ਤੇ ਭੰਗੜੇ ਨੂੰ ਲੋਕਪ੍ਰਿਯ ਬਣਾਇਆ। ਦੇਸ਼ ਦੀ ਵੰਡ ਤੋਂ ਬਾਅਦ ਦੇ ਦੌਰ ’ਚ, ਮਨੋਹਰ, ਗੁਰਬਚਨ ਅਤੇ ਅਵਤਾਰ ਦੀਪਕ ਨੂੰ ਭੰਗੜੇ ਨੂੰ ਉਸ ਦੇ ਮੌਜੂਦਾ ਸਰੂਪ ’ਚ ਪੇਸ਼ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਜੇਵਨ ਦੀਪਕ ਨੇ ਆਪਣੀ ਕਿਤਾਬ ‘ਮਹਰੋਕਸ : ਦਿ ਸਟੋਰੀ ਆਫ ਦਿ ਕੰਬੋਜ, ਸਿੱਖ ਐਂਡ ਸ਼ਹੀਦਸ’ ’ਚ ਲਿਖਿਆ ਹੈ, ‘‘ਭਾਰਤ ਸਰਕਾਰ ਦੀ ਸੂਚਨਾ ਅਤੇ ਪ੍ਰਸਾਰਣ ਇਕਾਈ ਨੂੰ ਭੰਗੜੇ ਅਤੇ ਦੀਪਕ ਭਰਾਵਾਂ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਕਵਰ ਕਰਨ ਲਈ ਇਕ ਵਿਸ਼ੇਸ਼ ਟੀਮ ਭੇਜੀ। ਸੁਨਾਮ (ਪੰਜਾਬ) ’ਚ ਭੰਗੜਾ ਪ੍ਰੋਗਰਾਮ ਨੂੰ ਕਵਰ ਕਰਨ ਲਈ ‘ਧਰਤੀ ਦੀ ਝਣਕਾਰ’ ਨਾਮਕ ਇਕ ਵਿਸ਼ੇਸ਼ ਡਾਕੂਮੈਂਟਰੀ ਨੂੰ ਮਨਜ਼ੂਰੀ ਦਿੱਤੀ ਗਈ। ਭੰਗੜੇ ਦੇ ਦੁਨੀਆ ’ਚ ਉਚੇ ਪੱਧਰ ’ਤੇ ਜਾਣ ਦੇ ਨਾਲ ਹੀ ਸੁਨਾਮ ਇਕ ਵਾਰ ਫਿਰ ਚਰਚਾ ’ਚ ਸੀ।’’
ਬਘੇਲ ਸਰਕਾਰ ਨੇ ਆਮ ਜਨਤਾ ਦਾ ਭਰੋਸਾ ਜਿੱਤਿਆ : ਪ੍ਰਿਯੰਕਾ
NEXT STORY