ਨੈਸ਼ਨਲ ਡੈਸਕ : ਆਗਰਾ ਦੇ ਤਾਜਗੰਜ ਥਾਣਾ ਖੇਤਰ ਦੇ ਆਨੰਦੀ ਵਿਹਾਰ 'ਚ ਪੜ੍ਹਾਈ ਲਈ ਕਥਿਤ ਤੌਰ 'ਤੇ ਝਿੜਕਣ ਕਾਰਨ ਚੌਥੀ ਜਮਾਤ ਦੇ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 12 ਸਾਲਾ ਵਿਦਿਆਰਥੀ ਘਰ 'ਚ ਖੇਡ ਰਿਹਾ ਸੀ ਤਾਂ ਉਸ ਦੀ ਵੱਡੀ ਭੈਣ ਪਾਇਲ ਨੇ ਉਸ ਨੂੰ ਪੜ੍ਹਾਈ ਨਾ ਕਰਨ 'ਤੇ ਝਿੜਕਿਆ, ਜਿਸ ਤੋਂ ਬਾਅਦ ਦੋਵੇਂ ਭੈਣ-ਭਰਾ ਵਿਚਾਲੇ ਝਗੜਾ ਹੋ ਗਿਆ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਉਸ ਨੇ ਦੱਸਿਆ ਕਿ ਤਕਰਾਰ ਤੋਂ ਬਾਅਦ ਵਿਦਿਆਰਥੀ ਕਮਰੇ ਵਿਚ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਸ ਨੇ ਦੱਸਿਆ ਕਿ ਘਟਨਾ ਸਮੇਂ ਬੱਚੇ ਦੀ ਮਾਂ ਘਰ 'ਤੇ ਨਹੀਂ ਸੀ ਅਤੇ ਜਦੋਂ ਉਹ ਕਰੀਬ ਇਕ ਘੰਟੇ ਬਾਅਦ ਵਾਪਸ ਆਈ ਤਾਂ ਉਸ ਨੇ ਆਪਣੇ ਲੜਕੇ ਨੂੰ ਆਵਾਜ਼ ਮਾਰੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਸ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਦੇਖਿਆ ਕਿ ਵਿਦਿਆਰਥੀ ਫਾਹੇ 'ਤੇ ਲਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਫੰਡ ਦੇਣ ’ਚ ਕੇਂਦਰ ਕਰ ਰਿਹਾ ਭੇਦਭਾਵ : ਕਾਂਗਰਸ
NEXT STORY