ਨਵੀਂ ਦਿੱਲੀ— ਲੋਕ ਸਭਾ 'ਚ ਬੁੱਧਵਾਰ ਨੂੰ ਮਹਾਰਾਸ਼ਟਰ 'ਚ ਭੜਕੀ ਹਿੰਸਾ ਦੇ ਮੁੱਦੇ 'ਤੇ ਸੱਤਾ ਪੱਖ ਅਤੇ ਵਿਰੋਧੀ ਧਿਰ 'ਚ ਬਹਿਸ ਦੀ ਸਥਿਤੀ ਦਰਮਿਆਨ ਸਦਨ 'ਚ ਕੁਝ ਸਮੇਂ ਲਈ ਮਾਹੌਲ ਹਲਕਾ ਹੋ ਗਿਆ, ਜਦੋਂ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਬੋਲੇ ਗਏ 'ਅਸਵੀਕਾਰ' ਸ਼ਬਦ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸਵੀਕਾਰ ਸਮਝ ਲਿਆ ਅਤੇ ਇਹ ਵੀ ਕਿਹਾ ਕਿ ਤੁਹਾਡੇ ਹੀ ਕਾਰਨ ਕੰਨ ਬੰਦ ਹੋ ਰਿਹਾ ਹੈ। ਇਸ 'ਤੇ ਮੈਂਬਰਾਂ ਦੇ ਠਹਾਕੇ ਸੁਣਾਈ ਦਿੱਤੇ।
ਹਿੰਸਾ ਦੇ ਵਿਸ਼ੇ 'ਤੇ ਬੋਲ ਰਹੇ ਸਨ ਖੜਗੇ
ਜ਼ੀਰੋ ਕਾਲ 'ਚ ਕਾਂਗਰਸ ਨੇਤਾ ਖੜਗੇ ਮਹਾਰਾਸ਼ਟਰ 'ਚ ਹਿੰਸਾ ਦੇ ਵਿਸ਼ੇ 'ਤੇ ਬੋਲ ਰਹੇ ਸਨ। ਉਨ੍ਹਾਂ ਨੇ ਕਿਹਾ,''ਮੈਂ ਨਿਯਮ 56 ਦੇ ਅਧੀਨ ਇਸ ਵਿਸ਼ੇ 'ਤੇ ਕਾਰਜ ਮੁਲਤਵੀ ਪ੍ਰਸਤਾਵ ਦਿੱਤਾ ਸੀ, ਉਹ ਅਸਵੀਕਾਰ ਹੋ ਗਿਆ ਹੈ।'' ਇਸ 'ਤੇ ਲੋਕ ਸਭਾ ਸਪੀਕਰ ਨੇ ਅਸਵੀਕਾਰ ਦੀ ਜਗ੍ਹਾ ਸਵੀਕਾਰ ਸ਼ਬਦ ਸਮਝਿਆ ਅਤੇ ਕਿਹਾ,''ਕਾਰਜ ਮੁਲਤਵੀ ਪ੍ਰਸਤਾਵ ਸਵੀਕਾਰ ਨਹੀਂ ਹੋਇਆ ਹੈ। ਮੈਂ ਤੁਹਾਨੂੰ ਜ਼ੀਰੋ ਕਾਲ 'ਚ ਬੋਲਣ ਦਾ ਮੌਕਾ ਦਿੱਤਾ ਹੈ।'' ਇਸ 'ਤੇ ਖੜਗੇ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸਤਾਵ ਅਸਵੀਕਾਰ ਹੋ ਗਿਆ ਹੈ। ਇਸ ਤੋਂ ਬਾਅਦ ਖੜਗੇ ਨੇ ਕਿਹਾ,''ਮੈਨੂੰ ਵੀ ਥੋੜ੍ਹੀ-ਥੋੜ੍ਹੀ ਹਿੰਦੀ ਆਉਂਦੀ ਹੈ।''
ਲੋਕ ਸਭਾ 'ਚ ਸੁਣਾਈ ਦਿੱਤੇ ਮੈਂਬਰਾਂ ਦੇ ਠਹਾਕੇ
ਸੁਮਿਤਰਾ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਗਲਤ ਸੁਣ ਲਿਆ ਹੋਵੇਗਾ। ਉਨ੍ਹਾਂ ਨੇ ਖੜਗੇ ਨੂੰ ਇਹ ਵੀ ਕਿਹਾ, ਤੁਹਾਨੂੰ ਮੇਰੇ ਤੋਂ ਵਧ ਚੰਗੀ ਹਿੰਦੀ ਆਉਂਦੀ ਹੈ। ਮੇਰੇ ਹੀ ਸੁਣਨ 'ਚ ਤਕਲੀਫ ਹੋਣ ਲੱਗੀ ਹੋਵੇਗੀ।'' ਫਿਰ ਸਪੀਕਰ ਨੇ ਕਾਂਗਰਸ ਮੈਂਬਰਾਂ ਦੀ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਵਿਸ਼ਿਆਂ 'ਤੇ ਸਦਨ 'ਚ ਨਾਅਰੇਬਾਜ਼ੀ ਅਤੇ ਰੌਲੇ-ਰੱਪੇ ਵੱਲ ਇਸ਼ਾਰਾ ਕਰਦੇ ਹੋਏ ਹਲਕੇ ਫੁਲਕੇ ਅੰਦਾਜ 'ਚ ਇਹ ਵੀ ਕਿਹਾ,''ਤੁਹਾਡੇ ਹੀ ਕਾਰਨ ਇਹ ਕੰਨ ਬੰਦ ਹੋ ਰਿਹਾ ਹੈ।'' ਇਸ 'ਤੇ ਖੜਗੇ ਵੀ ਜਵਾਬ ਦੇਣ 'ਚ ਪਿੱਛੇ ਨਹੀਂ ਰਹੇ ਅਤੇ ਬੋਲੇ ਕਿ ਮੈਂ ਤੁਹਾਨੂੰ ਚੰਗਾ ਡਾਕਟਰ ਦੱਸਾਂਗਾ। ਸਦਨ 'ਚ ਗੰਭੀਰ ਵਿਸ਼ੇ ਉੱਠਣ ਦੌਰਾਨ ਇਸ ਗੱਲਬਾਤ 'ਤੇ ਮੈਂਬਰਾਂ ਦੇ ਠਹਾਕੇ ਸੁਣਾਈ ਦਿੱਤੇ।
ਡਾਕਟਰਾਂ ਦੀ ਹੜਤਾਲ ਨੇ ਲੈ ਲਈ ਬੱਚੀ ਦੀ ਜਾਨ
NEXT STORY