ਨਵੀਂ ਦਿੱਲੀ (ਭਾਸ਼ਾ)- ‘ਭਵਿੱਖਬਾਣੀ ਤਕਨੀਕਾਂ’ ਰਾਹੀਂ ਭਵਿੱਖ ਦੀ ਜੰਗ ਦੇ ਦ੍ਰਿਸ਼ਾਂ ਦਾ ਅਨੁਮਾਨ ਲਾਉਣਾ ਤੇ ਜਵਾਬੀ ਉਪਾਵਾਂ ਲਈ ਸਟੀਕ, ਨਿਸ਼ਾਨਾਬੱਧ ਪ੍ਰਣਾਲੀਆਂ ਦਾ ਨਿਰਮਾਣ ਕਰਨਾ ਭਾਰਤ ਦੇ ਭਵਿੱਖ ਦੇ ਰੱਖਿਆ ਪ੍ਰੋਗਰਾਮ, ਸੁਦਰਸ਼ਨ ਚੱਕਰ ਮਿਸ਼ਨ ਦੇ ਤਿੰਨ-ਪੱਖੀ ਟੀਚਿਆਂ ’ਚੋਂ ਇਕ ਹੈ। ਇਹ ਗੱਲ ਸਰਕਾਰ ਨੇ ਬੁੱਧਵਾਰ ਕਹੀ। ਦੇਸ਼ ਦੇ ਸੁਰੱਖਿਆ ਦ੍ਰਿਸ਼ ਦੇ ਇਕ ਵਿਆਪਕ ਸੰਦਰਭ ’ਚ ਪ੍ਰੈਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਨੇ ਬੁੱਧਵਾਰ 'ਭਾਰਤ ਦੀ ਰੱਖਿਆ ਤੇ ਅੰਦਰੂਨੀ ਸੁਰੱਖਿਆ ਸਥਿਤੀ ’ਚ ਤਬਦੀਲੀ’ ਸਿਰਲੇਖ ਵਾਲੀ ਇਕ ਰਿਪੋਰਟ ’ਚ ਪਿਛਲੇ 11 ਸਾਲਾਂ ਦੇ ਕੁਝ ਅੰਕੜੇ ਸਾਂਝੇ ਕੀਤੇ ਤੇ ਰੱਖਿਆ ਨਾਲ ਸਬੰਧਤ ਵੱਖ-ਵੱਖ ਵਿਕਾਸਾਂ ਦੀ ਰੂਪਰੇਖਾ ਦਿੱਤੀ।
ਇਸ ’ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 79ਵੇਂ ਆਜ਼ਾਦੀ ਦਿਵਸ ਦੇ ਭਾਸ਼ਣ ’ਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਵੀ ਅੱਤਵਾਦ ਦੇਸ਼ ਦੇ ਨਾਗਰਿਕਾਂ ਲਈ ਖ਼ਤਰਾ ਪੈਦਾ ਕਰਦਾ ਹੈ ਤਾਂ ਭਾਰਤ ਪੂਰੀ ਤਾਕਤ ਨਾਲ ਜਵਾਬ ਦੇਵੇਗਾ। ਇਸ ’ਚ ਕਿਹਾ ਗਿਆ ਹੈ ਕਿ ਪਿਛਲੇ ਸਮੇਂ ਦੇ ਉਲਟ ਮੌਜੂਦਾ ਸਰਕਾਰ ਅਧੀਨ ਭਾਰਤ ਇਕ ਵਿਸ਼ਵ ਸ਼ਕਤੀ ਬਣ ਗਿਆ ਹੈ, ਇਕ ਅਜਿਹਾ ਦੇਸ਼ ਜੋ ਮੁੱਦਿਆਂ ’ਤੇ ਜ਼ੋਰਦਾਰ ਢੰਗ ਨਾਲ ਬੋਲਦਾ ਹੈ। ਸਰਕਾਰ ਨੇ ਕਿਹਾ ਕਿ ਭਾਰਤ ਨੇ ਸਰਹੱਦ ਪਾਰ ਅੱਤਵਾਦ ਪ੍ਰਤੀ ਇਕ ਦ੍ਰਿੜ ਤੇ ਸਪੱਸ਼ਟ ਪਹੁੰਚ ਅਪਣਾਈ ਹੈ। ਪਿਛਲੇ ਦਹਾਕੇ ’ਚ ਕਾਰਵਾਈ ਦਾ ਪੱਧਰ ਇਸ ਨੀਤੀ ਨੂੰ ਦਰਸਾਉਂਦਾ ਹੈ। ਇਸ ’ਚ ਕਿਹਾ ਗਿਆ ਹੈ ਕਿ ਸਭ ਤੋਂ ਤਾਜ਼ੀ ਤੇ ਫੈਸਲਾਕੁੰਨ ਕਾਰਵਾਈ ਮਈ 2025 ’ਚ ਆਪ੍ਰੇਸ਼ਨ ਸਿੰਧੂਰ ਦੇ ਰੂਪ ’ਚ ਹੋਈ ਸੀ।
ਦੇਸ਼ 'ਚ ਵੱਧ ਰਿਹੈ ਇਨ੍ਹਾਂ 5 ਬਿਮਾਰੀਆਂ ਦਾ ਖ਼ਤਰਾ, ਮਾਹਿਰਾਂ ਨੇ ਦਿੱਤੀ ਚਿਤਾਵਨੀ
NEXT STORY