ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਖਾਲੀ ਹੋਈ ਰਾਜ ਸਭਾ ਦੀ ਸੀਟ ਭਾਜਪਾ ਕੋਲ ਜਾਣ ਦੀ ਸੰਭਾਵਨਾ ਹੈ। ਟੀ. ਡੀ. ਪੀ. ਇਸ 'ਤੇ ਆਪਣਾ ਦਾਅਵਾ ਨਹੀਂ ਕਰੇਗੀ।
ਕੱਲ੍ਹ ਨਵੀਂ ਦਿੱਲੀ ’ਚ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਹੋਈ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ।
ਕਿਹਾ ਜਾ ਰਿਹਾ ਹੈ ਕਿ ਨਾਇਡੂ ਅਮਿਤ ਸ਼ਾਹ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਨਾਲ ਸਹਿਮਤ ਹੋ ਗਏ ਹਨ। ਇਸ ਸਬੰਧੀ ਰਸਮੀ ਐਲਾਨ ਇਸ ਹਫਤੇ ਦੇ ਅੰਤ ਤੱਕ ਹੋਣ ਦੀ ਸੰਭਾਵਨਾ ਹੈ।
ਤਾਮਿਲਨਾਡੂ ’ਚ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਕੁਝ ਦਿਨ ਪਹਿਲਾਂ ਤਾਮਿਲਨਾਡੂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਅੰਨਾਮਲਾਈ ਇਸ ਸੀਟ ਤੋਂ ਰਾਜ ਸਭਾ ਲਈ ਚੁਣੇ ਜਾ ਸਕਦੇ ਹਨ। ਹਾਲਾਂਕਿ, ਅੰਨਾਮਲਾਈ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਕੌਮੀ ਲੀਡਰਸ਼ਿਪ ਨੇ ਅਜੇ ਕੋਈ ਫੈਸਲਾ ਨਹੀਂ ਲਿਆ।
ਇਹ ਮੰਨਿਆ ਜਾ ਰਿਹਾ ਹੈ ਕਿ ਆਂਧਰਾ ਪ੍ਰਦੇਸ਼ ਤੋਂ ਅੰਨਾਮਲਾਈ ਦੀ ਚੋਣ ਅਜੇ ਅੰਦਾਜ਼ਾ ਹੀ ਹੈ। ਇਹ ਯਕੀਨੀ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਪਾਰਟੀ ਸੰਗਠਨ ਜਾਂ ਸੰਸਦ ’ਚ ਇਕ ਅਹਿਮ ਅਹੁਦੇ ’ਤੇ ਨਿਯੁਕਤ ਕੀਤਾ ਜਾਵੇਗਾ। ਇਹ ਵੀ ਰਿਪੋਰਟਾਂ ਹਨ ਕਿ ਸੀਨੀਅਰ ਭਾਜਪਾ ਮਹਿਲਾ ਆਗੂ ਸਮ੍ਰਿਤੀ ਇਰਾਨੀ ਨੂੰ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ’ਚ ਭੇਜਿਆ ਜਾ ਸਕਦਾ ਹੈ। ਨਾਲ ਹੀ ਅਜਿਹੀਆਂ ਰਿਪੋਰਟਾਂ ਵੀ ਹਨ ਕਿ ਅਮਿਤ ਸ਼ਾਹ ਇਸ ਬਾਰੇ ਝਿਜਕ ਰਹੇ ਹਨ।
ਇਹ ਸੀਟ ਇਸ ਸਾਲ 25 ਜਨਵਰੀ ਨੂੰ ਯੁਵਜਨ ਸ੍ਰਮਿਕਾ ਰਾਇਥੂ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਵੀ. ਵਿਜੇਸਾਈ ਰੈੱਡੀ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਰੈੱਡੀ ਦਾ ਰਾਜ ਸਭਾ ਦਾ ਕਾਰਜਕਾਲ 21 ਜੂਨ, 2028 ਤੱਕ ਸੀ ਪਰ ਉਨ੍ਹਾਂ ਅਸਤੀਫਾ ਦੇ ਦਿੱਤਾ । ਉਨ੍ਹਾਂ ਪਾਰਟੀ ਦੀ ਮੁਢਲੀ ਮੈਂਬਰੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ। ਉਹ ਦੂਜੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਚੋਣ ਕਮਿਸ਼ਨ ਨੇ 9 ਮਈ ਨੂੰ ਉਪ ਚੋਣ ਕਰਵਾਉਣੀ ਹੈ।
ਟੀ. ਡੀ. ਪੀ.-ਜੇ. ਐੱਸ. ਪੀ.-ਭਾਜਪਾ ਗੱਠਜੋੜ ਦੀ ਤਾਕਤ ਨੂੰ ਦੇਖਦੇ ਹੋਏ ਉਪ ਚੋਣ ਸਰਬਸੰਮਤੀ ਨਾਲ ਹੋਣ ਦੀ ਸੰਭਾਵਨਾ ਹੈ। ਗੱਠਜੋੜ ਕੋਲ ਵਿਧਾਨ ਸਭਾ ’ਚ ਕੁੱਲ 175 ’ਚੋਂ 164 ਵਿਧਾਇਕ ਹਨ।
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਦੇ ਨਾਲ ਆਏ ਮੁਸਲਿਮ ਮੁਲਕ
NEXT STORY