ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਨੋਇਡਾ ਜ਼ਿਲ੍ਹੇ 'ਚ ਕਾਲੇ ਰੰਗ ਦੀ ਥਾਰ ਸਵਾਰ ਨੌਜਵਾਨ ਨੇ ਸੜਕ 'ਤੇ ਜੰਮ ਕੇ ਤਬਾਹੀ ਮਚਾਈ। ਉਸ ਨੇ ਨੋਇਡਾ ਸੈਕਟਰ-16 ਵਿਚ ਕਈ ਖੜ੍ਹੀਆਂ ਗੱਡੀਆਂ ਅਤੇ ਬਾਈਕ ਨੂੰ ਟੱਕਰ ਮਾਰੀ ਅਤੇ ਫਿਰ ਫਰਾਰ ਹੋ ਗਿਆ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ 10 ਮਾਰਚ ਨੂੰ ਦੁਪਹਿਰ ਦੇ ਸਮੇਂ ਜਦੋਂ ਲੋਕ ਸੜਕ ਕੰਢੇ ਆਪਣੀ ਬਾਈਕ ਅਤੇ ਸਕੂਟੀ ਪਾਰਕ ਕਰ ਕੇ ਖੜ੍ਹੇ ਸਨ ਤਾਂ ਇਕ ਨੌਜਵਾਨ ਕਾਲੇ ਰੰਗ ਦੀ ਥਾਰ ਵਿਚ ਆਇਆ ਅਤੇ ਬਿਨਾਂ ਰੁੱਕੇ ਖੜ੍ਹੀਆਂ ਗੱਡੀਆਂ ਅਤੇ ਬਾਈਕ ਨੂੰ ਟੱਕਰ ਮਾਰਨ ਲੱਗਾ। ਇਸ ਘਟਨਾ ਦੌਰਾਨ ਆਲੇ-ਦੁਆਲੇ ਮੌਜੂਦ ਲੋਕ ਡਰ ਦੇ ਮਾਰੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕੇ, ਕਿਉਂਕਿ ਥਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨੌਜਵਾਨ ਨੇ ਕਈ ਵਾਹਨਾਂ ਅਤੇ ਬਾਈਕ ਸਵਾਰਾਂ ਨੂੰ ਟੱਕਰ ਮਾਰੀ ਸੀ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਮਗਰੋਂ ਮਾਮਲਾ ਦਰਜ ਕੀਤਾ ਹੈ ਅਤੇ ਦੋਸ਼ੀ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੀ ਪਛਾਣ ਜਲਦੀ ਹੀ ਕਰ ਲਈ ਜਾਵੇਗੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਪੁਲਸ ਇਹ ਵੀ ਜਾਂਚ ਕਰੇਗੀ ਕਿ ਕੀ ਇਸ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਇਹ ਕਾਂਡ ਕੀਤਾ ਸੀ, ਜਿਸ ਦਾ ਪਤਾ ਉਸ ਦੀ ਗ੍ਰਿਫ਼ਤਾਰੀ ਮਗਰੋਂ ਹੀ ਚੱਲ ਸਕੇਗਾ। ਉੱਥੇ ਹੀ ਇਸ ਘਟਨਾ ਨੇ ਨੋਇਡਾ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੁਲਸ ਵਲੋਂ ਦੋਸ਼ੀ ਦੀ ਭਾਲ ਜਾਰੀ ਹੈ।
PM ਮੋਦੀ ਮਾਰੀਸ਼ਸ ਦੇ ਸਰਵਉੱਚ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ (ਤਸਵੀਰਾਂ)
NEXT STORY