ਗੋਰਖਪੁਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਨੂੰ ਕਿਹਾ ਕਿ ਵਿਦੇਸ਼ 'ਚ ਫਸੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ। ਇਸ ਲਈ ਉਨ੍ਹਾਂ ਨੇ ਅਧਿਕਾਰੀਆਂ ਨੂੰ ਦੂਤਘਰ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਕ ਅਧਿਕਾਰਤ ਬਿਆਨ ਮੁਤਾਬਕ ਗੋਰਖਪੁਰ ਪ੍ਰਵਾਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਐਤਵਾਰ ਸਵੇਰੇ ਜਨਤਾ ਦਰਸ਼ਨ ਵਿਚ ਲੋਕਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਜਨਤਾ ਦਰਸ਼ਨ 'ਚ ਦੇਵਰੀਆ ਅਤੇ ਕੁਸ਼ੀਨਗਰ ਦੀਆਂ ਕੁਝ ਔਰਤਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਥਾਈਲੈਂਡ, ਓਮਾਨ ਆਦਿ ਦੇਸ਼ਾਂ 'ਚ ਫਸੇ ਹੋਣ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੀ ਵਤਨ ਵਾਪਸੀ ਦੀ ਗੁਹਾਰ ਲਾਈ। ਬਿਆਨ ਮੁਤਾਬਕ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਕੀਤਾ ਕਿ ਦੂਤਘਰ ਨਾਲ ਸੰਪਰਕ ਕਰ ਕੇ ਜ਼ਰੂਰੀ ਵਿਵਸਥਾ ਯਕੀਨੀ ਕੀਤਾ ਜਾਵੇ।
ਕੈਨੇਡਾ ਹਿੰਦੂ ਮੰਦਰ ਭੰਨ-ਤੋੜ, RP ਸਿੰਘ ਬੋਲੇ- ISI ਰਚ ਰਿਹੈ ਸਾਜਿਸ਼
NEXT STORY