ਮਹੂ (ਏਜੰਸੀ)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਸੰਵਿਧਾਨ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਆਗੂਆਂ ਦੇ ਮਹਾਕੁੰਭ ਵਿੱਚ ਡੁਬਕੀ ਲਗਾਉਣ ਸਬੰਧੀ ਇਕ ਵੱਡਾ ਬਿਆਨ ਦਿੱਤਾ, ਜਿਸ ਨਾਲ ਨਵਾਂ ਵਿਵਾਦ ਛਿੜ ਗਿਆ ਹੈ।
ਇਹ ਵੀ ਪੜ੍ਹੋ: TikTok ਦੀ ਹੋਵੇਗੀ ਭਾਰਤ 'ਚ ਵਾਪਸੀ!
ਆਪਣੇ ਸੰਬੋਧਨ ਦੌਰਾਨ ਖੜਗੇ ਨੇ ਪ੍ਰਯਾਗਰਾਜ ਵਿੱਚ ਆਯੋਜਿਤ ਮਹਾਂਕੁੰਭ ਵਿੱਚ ਭਾਜਪਾ ਨੇਤਾਵਾਂ ਦੇ ਡੁਬਕੀ ਲਗਾਉਣ ਦੇ ਸੰਦਰਭ ਵਿੱਚ ਕਿਹਾ ਕਿ ਓ ਭਰਾ, ਕੀ ਗੰਗਾ ਵਿਚ ਡੁਬਕੀ ਲਗਾਉਣ ਨਾਲ ਗਰੀਬੀ ਦੂਰ ਹੁੰਦੀ ਹੈ? ਕੀ ਇਸ ਨਾਲ ਤੁਹਾਨੂੰ ਪੇਟ ਭਰਨ ਲਈ ਭੋਜਨ ਮਿਲਦਾ ਹੈ? ਮੈਂ ਕਿਸੇ ਆਸਥਾ ’ਤੇ ਚੋਟ ਨਹੀਂ ਕਰਨਾ ਚਾਹੁੰਦਾ ਹਾਂ, ਜੇਕਰ ਕਿਸੇ ਨੂੰ ਦੁਖ ਹੋਇਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਪਰ, ਤੁਸੀਂ ਦੱਸੋਂ, ਜਦੋਂ ਬੱਚਾ ਭੁੱਖਾ ਹੈ, ਬੱਚਾ ਸਕੂਲ ਨਹੀਂ ਜਾ ਸੱਕ ਰਿਹਾ ਹੈ, ਮਜ਼ਦੂਰ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਹੈ, ਅਜਿਹਾ ਸਮੇਂ ਵਿਚ ਇਹ ਲੋਕ ਜਾ ਕੇ ਹਜ਼ਾਰਾਂ ਰੁਪਏ ਖਰਚ ਕਰ ਕੇ ਡੁਬਕੀਆਂ ਮਾਰ ਰਹੇ ਹਨ ਅਤੇ ਜਦੋਂ ਤੱਕ ਟੀ. ਵੀ. ਵਿਚ ਚੰਗਾ ਨਹੀਂ ਦਿਖਦਾ, ਓਦੋਂ ਤੱਕ ਡੁਬਕੀ ਮਾਰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਹੱਥ-ਪੈਰ ਬੰਨ੍ਹ ਕੇ ਬਿਨਾਂ AC ਜਹਾਜ਼ 'ਚ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਪ੍ਰਵਾਸੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਰੋੜਪਤੀ ਬਣੀ ਮਹਾਕੁੰਭ ਦੀ ਮੋਨਾਲੀਸਾ ! Viral Girl ਨੇ ਦੱਸੀ ਸੱਚਾਈ
NEXT STORY