ਕੈਥਲ— ਸ਼ਹਿਰ ਦੀ ਇਕ ਕਾਲੋਨੀ 'ਚ ਨਸ਼ੀਲਾ ਪਦਾਰਥ ਦੇ ਕੇ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਕ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ 17 ਜੁਲਾਈ ਨੂੰ ਉਸ ਦਾ ਪਤੀ ਅਤੇ ਤਾਇਆ ਲੜਕੇ ਦੇ ਆਪਰੇਸ਼ਨ ਦਾ ਪਤਾ ਲੈਣ ਲਈ ਜੀਂਦ ਗਏ ਸਨ। ਉਹ ਘਰ 'ਤੇ ਬੱਚਿਆਂ ਨਾਲ ਇੱਕਲੀ ਸੀ। ਦੁਪਹਿਰ ਨੂੰ 12 ਵਜੇ ਆਰ.ਕੇ ਪੁਰਮ ਕਾਲੋਨੀ ਦੇ ਰਾਧੇ ਸ਼ਯਾਮ ਨੇ ਆ ਕੇ ਦਰਵਾਜ਼ਾ ਖੜਕਾਇਆ ਕਿ ਉਹ ਉਨ੍ਹਾਂ ਦਾ ਰਿਸ਼ਤੇਦਾਰ ਹੈ। ਉਸ ਨੇ ਉਸ ਦੇ ਪਤੀ ਨੂੰ ਫੋਨ ਕਰਨ ਲਈ ਕਿਹਾ। ਉਹ ਘਰ ਦੇ ਅੰਦਰ ਆ ਗਿਆ। ਰਾਧੇ ਸ਼ਯਾਮ ਨੇ ਫੋਨ ਘਰ 'ਤੇ ਛੱਡਣ ਦੀ ਗੱਲ ਕਹਿੰਦੇ ਹੋਏ ਨਸ਼ੀਨਾ ਪਦਾਰਥ ਸੁੰਘਾ ਦਿੱਤਾ।
ਇਸ ਦੇ ਬਾਅਦ ਦੋਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਹੋਸ਼ 'ਚ ਆਉਣ ਦੇ ਬਾਅਦ ਉਸ ਨੇ ਪਤੀ ਨੂੰ ਫੋਨ ਕਰਕੇ ਘਟਨਾ ਦੇ ਬਾਰੇ 'ਚ ਜਾਣਕਾਰੀ ਦਿੱਤੀ। ਔਰਤ ਨੇ ਪੁਲਸ ਤੋਂ ਗੁਹਾਰ ਲਗਾਈ ਹੈ ਕਿ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਮਹਿਲਾ ਥਾਣੇ ਦੀ ਐਸ.ਆਈ ਸੁਨੀਤਾ ਨੇ ਦੱਸਿਆ ਕਿ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਆਰ.ਕੇ ਵਾਸੀ ਰਾਧੇ ਸ਼ਯਾਮ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਰਾਤ ਨੂੰ ਕੱਟੇ ਗਏ ਮਾਂ-ਬੇਟੀ ਦੇ ਵਾਲ, ਹੁਣ ਇਸ ਤਰ੍ਹਾਂ ਪਹਿਰਾ ਦੇ ਰਹੀਆਂ ਹਨ ਔਰਤਾਂ (ਤਸਵੀਰਾਂ)
NEXT STORY