ਹਰਦੋਈ— ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ 'ਚ ਇਕ ਔਰਤ ਨੇ ਅਦਭੁੱਤ ਬੱਚੇ ਨੂੰ ਜਨਮ ਦਿੱਤਾ ਹੈ। ਬੱਚੇ 'ਚ ਅਣੋਖੀ ਗੱਲ ਇਹ ਹੈ ਕਿ ਉਸ ਦੇ 4 ਹੱਥ ਹਨ ਅਤੇ 4 ਪੈਰ ਹਨ। ਇਸ ਬੱਚੇ ਦੇ ਜਨਮ ਦੇ ਬਾਅਦ ਤੋਂ ਦੂਰ ਤੋਂ ਦੂਰ ਲੋਕ ਇਸ ਨੂੰ ਦੇਖਣ ਆ ਰਹੇ ਹਨ। ਡਾਕਟਰਾਂ ਨੇ ਬੱਚੇ ਨੂੰ ਸਿਹਤਮੰਦ ਦੱਸਿਆ ਹੈ।
ਸੂਤਰਾਂ ਮੁਤਾਬਕ ਲਖੀਮਪੁਰ ਖੀਰੀ ਜ਼ਿਲੇ ਦੇ ਮੈਗਲਗੰਜ ਦੀ ਰਹਿਣ ਵਾਲੀ ਇਕ ਔਰਤ ਨੂੰ ਦਰਦ ਸ਼ੁਰੂ ਹੋ ਗਈ। ਜਿਸ ਦੇ ਚੱਲਦੇ ਉਸ ਨੂੰ ਪਿਹਾਨੀ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ। ਇੱਥੇ ਔਰਤ ਨੇ ਇਕ ਅਣੋਖੇ ਬੱਚੇ ਨੂੰ ਜਨਮ ਦਿੱਤਾ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਕੇਸ ਉਨ੍ਹਾਂ ਦੇ ਸਾਹਮਣੇ ਪਹਿਲੀ ਵਾਰ ਆਇਆ ਹੈ। ਡਾਕਟਰ ਤਾਂ ਇੱਥੋਂ ਤੱਕ ਦੱਸ ਰਹੇ ਹਨ ਕਿ ਮੈਡੀਕਲ ਜਗਤ 'ਚ ਇਸ ਤਰ੍ਹਾਂ ਦਾ ਕੇਸ ਹਜ਼ਾਰਾਂ ਜਨਮੇ ਬੱਚਿਆਂ 'ਚੋਂ ਕਿਸੇ ਇਕ ਦਾ ਹੁੰਦਾ ਹੈ। ਇਹ ਆਪਣੇ ਆਪ 'ਚ ਦੁਰਲੱਭ ਹੈ। ਬੱਚਾ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ ਪਰ ਉਸ ਦਾ ਇਲਾਜ ਜ਼ਰੂਰੀ ਹੈ।
ਕੀ ਗੈਰ-ਸੰਵਿਧਾਨਕ ਹੈ ਨਿਕਾਹ ਹਲਾਲਾ ਅਤੇ ਬਹੁ ਵਿਆਹ? ਸੰਵਿਧਾਨਕ ਬੈਂਚ ਕਰੇਗੀ ਸੁਣਵਾਈ
NEXT STORY