ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਪੁਲਸ ਨੇ ਦਾਜ ਲਈ ਕਤਲ ਦੀ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਹਾਲ 'ਚ ਦਫਨਾਈ ਗਈ ਔਰਤ ਦੀ ਲਾਸ਼ ਪੋਸਟਮਾਰਟਮ ਲਈ ਕਬਰ 'ਚੋਂ ਕੱਢੀ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਖੋਦਾਈ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਅਨੁਸਾਰ ਮਖਿਆਲੀ ਪਿੰਡ ਦੀ ਔਰਤ ਗੁਲਿਸਤਾ ਬੇਗਮ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ 2 ਲੱਖ ਰੁਪਏ ਦਾਜ ਅਤੇ ਇਕ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।
ਗੁਲਿਸਤਾ ਨੂੰ 14 ਫਰਵਰੀ ਨੂੰ ਦਫਨਾਇਆ ਗਿਆ ਹੈ। ਇਸ ਤੋਂ ਉਸ ਦੇ ਪਤੀ ਸਮੇਤ 6 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਲਾਸ਼ ਕਬਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਲਿਸਤਾਨ ਬੇਗਮ ਦਾ ਵਿਆਹ 2015 'ਚ ਮੀਰ ਹਸਨ ਨਾਮੀ ਵਿਅਕਤੀ ਨਾਲ ਹੋਇਆ ਸੀ।
‘PM ਮੋਦੀ ਭਾਰਤ ਦੇ ਪ੍ਰਮੁੱਖ ਸਿੱਖਾਂ ਨੂੰ ਨਹੀਂ ਮਿਲੇ, ਸਿਰਸਾ ਕਰ ਰਹੇ ਗੁੰਮਰਾਹ’
NEXT STORY